v style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ ਐੱਲਪੀਜੀ ਗੈਸ ਕੁਨੈਕਸ਼ਨ ਦੇ ਦਾਅਰੇ ਤੋਂ ਬਾਹਰ ਰਹਿ ਗਏ ਇਕ ਕਰੋੜ ਪਰਿਵਾਰਾਂ ਦੀ ਜ਼ਰੂਰਤ ਅਗਲੇ ਦੋ ਸਾਲਾਂ ’ਚ ਪੂਰੀ ਕਰ ਦਿੱਤੀ ਜਾਵੇਗੀ। ਸਾਰੇ ਪਰਿਵਾਰਾਂ ਨੂੰ ਇਹ ਕੁਨੈਕਸ਼ਨ ਮੁਫ਼ਤ ’ਚ ਉਪਲੱਬਧ ਕਰਵਾਇਆ ਜਾਵੇਗਾ। ਪਹਿਲੀ ਫਰਵਰੀ ਨੂੰ ਪੇਸ਼ ਕੇਂਦਰੀ ਬਜਟ ’ਚ ਇਸ ਦਾ ਜ਼ਿਕਰ ਕੀਤਾ ਗਿਆ ਸੀ।

ਹੁਣ ਇਸ ਦਾ ਪੂਰਾ ਖਾਕਾ ਤਿਆਰ ਕਰ ਲਿਆ ਗਿਆ ਹੈ। ਕੇਂਦਰੀ ਪੈਟ੍ਰੋਲੀਅਮ ਸਕੱਤਰ ਤਰੁਣ ਕਪੂਰ ਨੇ ਐਤਵਾਰ ਨੂੰ ਇਹ ਗੱਲ ਕਹੀ। ਬਜਟ ’ਚ ਐਲਾਨ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਇਕ ਕਰੋੜ ਤੇ ਪਰਿਵਾਰਾਂ ਨੂੰ ਮੁਫ਼ਤ ’ਚ ਗੈਸ ਕੁਨੈਕਸ਼ਨ ਵੰਡੇ ਜਾਣਗੇ। ਕਪੂਨ ਨੇ ਕਿਹਾ ਕਿ ਯੋਜਨਾ ਦੇ ਅੰਤਰਗਤ ਪ੍ਰਤੀ ਕੁਨੈਕਸ਼ਨ ’ਤੇ 1600 ਰੁਪਏ ਦਾ ਖਰਚ ਆਵੇਗਾ।

Posted By: Sunil Thapa