ਨਵੀਂ ਦਿੱਲੀ, ਆਟੋ ਡੈਸਕ : ਇਲੈਕਟ੍ਰੋਨਿਕ ਟੋਲ ਕੁਲੈਕਸ਼ਨ ਨੂੰ ਪ੍ਰਮੋਟ ਕਰਨ ਲਈ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਹ 15 ਫਰਵਰੀ ਤੋਂ 29 ਫਰਵਰੀ ਤਕ FASTag ਮੁਫ਼ਤ ਦੇਵੇਗੀ। ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਅੱਜ 15 ਦਿਨਾਂ ਲਈ ਫਾਸਟੈਗ ਦੀ 100 ਰੁਪਏ ਦੀ ਲਾਗਤ ਨੂੰ ਮਾਫ਼ ਕਰ ਦਿੱਤਾ ਹੈ। ਨਵਾਂ ਨਿਯਮ 15 ਫਰਵਰੀ ਤੋਂ 29 ਫਰਵਰੀ ਤਕ ਲਾਗੂ ਰਹੇਗਾ। ਸਰਕਾਰ ਨੇ ਇਕ ਬਿਆਨ 'ਚ ਕਿਹਾ,'ਰਾਸ਼ਟਰੀ ਰਾਜਮਾਰਗ ਅਥਾਰਟੀ'(NHAI) 'ਚ ਫਾਸਟੈਗ ਰਾਹੀਂ ਉਪਯੋਗਕਰਤਾ ਟੈਕਸ ਦੇ ਡਿਜੀਟਲ ਸੰਗ੍ਰਹਿ ਨੂੰ ਹੋਰ ਜ਼ਿਆਦਾ ਵਧਾਉਣ ਲਈ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ(NHAI) ਨੇ 15 ਤੋਂ 29 ਫਰਵਰੀ, 2020 ਦੌਰਾਨ NHAI Fastag ਲਈ 100 ਰੁਪਏ ਦੀ ਫਾਸਟੈਗ ਲਾਗਤ ਨੂੰ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ।

ਸਰਕਾਰ ਨੇ ਅੱਗੇ ਕਿਹਾ ਕਿ ਵਾਹਨ ਮਾਲਕ Fastag ਨੂੰ ਮੁਫ਼ਤ ਪ੍ਰਾਪਤ ਕਰਨ ਲਈ ਵਾਹਨ ਦੇ ਰਜਿਸਟਰੇਸ਼ਨ ਕਾਪੀ (RC) ਦੇ ਨਾਲ ਕਿਸੇ ਵੀ ਅਧਿਕਾਰਿਤ ਪੁਆਇੰਟ ਆਫ ਸੇਲ Location 'ਤੇ ਜਾ ਸਕਦੇ ਹਨ।

ਹਾਲਾਂਕਿ, ਸੁਰੱਖਿਆ ਜਮ੍ਹਾ ਅਤੇ ਘੱਟੋ-ਘੱਟ ਬਾਕੀ ਫਾਸਟੈਗ ਵਾਲੇਟ ਲਈ ਲਾਗੂ ਨਹੀਂ ਰਹੇਗਾ। ਤੁਸੀਂ ਦੱਸ ਦੇਈਏ ਕਿ, ਫਾਸਟੈਗ ਕੁਝ ਵੀ ਨਹੀਂ ਹੈ ਪਰ ਇਲੈਕਟ੍ਰੋਨਿਕ ਟੈਗ ਤੁਹਾਡੇ ਵਾਹਨ ਦੇ ਵਿੰਡਸਕਰੀਨ 'ਤੇ ਚਿਪਕਾਏ ਜਾਂਦੇ ਹਨ। ਜਿਉਂ ਹੀ ਤੁਹਾਡੀ ਕਾਰ ਇਕ ਟੋਲ ਗੇਟ ਕੋਲ ਜਾਂਦੀ ਹੈ, ਇਕ ਟੈਗ ਰੀਡਰ ਤੁਹਾਡੇ ਆਰਐੱਫਆਈਡੀ ਆਧਾਰਿਤ ਫਾਸਟੈਗ ਨੂੰ ਸਕੈਨ ਕਰਦਾ ਹੈ ਅਤੇ ਬਿਨਾਂ ਕਿਸੇ ਮੈਨੁਅਲ ਦਖ਼ਲ ਦੇ ਟੋਲ ਟੈਕਸ ਨੂੰ ਇਲੈਕਟ੍ਰੋਨਿਕ ਤੌਰ 'ਤੇ ਘਟਾ ਦਿੰਦਾ ਹੈ। ਸਰਕਾਰ ਨੇ ਦੇਸ਼ 'ਚ 527 ਤੋਂ ਜ਼ਿਆਦਾ ਰਾਸ਼ਟਰੀ ਰਾਜਮਾਰਗਾਂ 'ਤੇ ਫਾਸਟੈਗ ਆਧਾਰਿਤ ਟੋਲ ਸੰਗ੍ਰਹਿ ਪ੍ਰਣਾਲੀ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ ਦਸੰਬਰ 2019 ਤਕ ਇਕ ਕਰੋੜ ਤੋਂ ਜ਼ਿਆਦਾ ਫਾਸਟੈਗ ਜਾਰੀ ਕੀਤੇ ਗਏ ਹਨ।

Posted By: Jagjit Singh