ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਹਸਪਤਾਲਾਂ ’ਚ ਹਰ ਉਮਰ ਵਰਗ ਦੇ ਲੋਕਾਂ ਨੂੰ ਜਲਦ ਮੁਫ਼ਤ ਕੋਰੋਨਾ ਵੈਕਸੀਨ ਲੱਗੇਗੀ। ਦਿੱਲੀ ਸਰਕਾਰ ਇਸ ਬਾਰੇ ’ਚ ਜਲਦ ਐਲਾਨ ਕਰੇਗੀ। ਜਾਣਕਾਰੀ ਅਨੁਸਾਰ ਇਸ ਬਾਰੇ ਪਲਾਨ ਬਣਾਇਆ ਜਾ ਰਿਹਾ ਹੈ। ਦਿੱਲੀ ’ਚ ਸਰਕਾਰ ਦੇ ਜਿੰਨੇ ਵੀ ਹਸਪਤਾਲ ਹਨ, ਉਥੇ ਵੈਕਸੀਨ ਲਗਾਉਣ ਦਾ ਇੰਤਜ਼ਾਮ ਕੀਤਾ ਜਾਵੇਗਾ।

ਦਰਅਸਲ, ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਕਈ ਸੂਬਿਆਂ ’ਚ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਸੰਖਿਆ ’ਚ ਫਿਰ ਤੋਂ ਇਜ਼ਾਫ਼ਾ ਹੋਣ ਲੱਗਾ ਹੈ। ਮਰਨ ਵਾਲਿਆਂ ਦੀ ਸੰਖਿਆ ਵੀ ਵੱਧ ਰਹੀ ਹੈ। ਹਾਲਾਂਕਿ ਵੈਕਸੀਨ ਆ ਗਈ ਹੈ ਪਰ ਹਾਲੇ ਤਕ ਇਹ ਸਾਰਿਆਂ ਨੂੰ ਉਪਲੱਬਧ ਨਹੀਂ ਹੋ ਪਾਈ ਹੈ। ਕੇਂਦਰ ਸਰਕਾਰ ਸਾਰਿਆਂ ਨੂੰ ਵੈਕਸੀਨ ਮੁਹੱਈਆ ਕਰਵਾ ਰਹੀ ਹੈ।

ਹਾਲੇ ਤਕ ਫਰੰਟ ਲਾਈਨ ਵਾਰੀਅਰਜ਼ ਨੂੰ ਹੀ ਇਹ ਟੀਕਾ ਲਗਾਇਆ ਜਾ ਰਿਹਾ ਸੀ ਪਰ ਹੁਣ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਲੋਕ ਪੈਸਾ ਦੇ ਕੇ ਵੀ ਵੈਕਸੀਨ ਲਗਵਾ ਸਕਦੇ ਹਨ। ਇਸ ਦੌਰਾਨ ਦਿੱਲੀ ਸਰਕਾਰ ਨੇ ਇਹ ਯੋਜਨਾ ਬਣਾਈ ਹੈ ਕਿ ਹਰ ਉਮਰ ਦੇ ਲੋਕਾਂ ਨੂੰ ਫ੍ਰੀ ’ਚ ਇਹ ਵੈਕਸੀਨ ਉਪਲੱਬਧ ਕਰਵਾਈ ਜਾਵੇ ਜਿਸ ਨਾਲ ਸੰਕ੍ਰਮਣ ਦਾ ਖ਼ਤਰਾ ਘੱਟ ਹੋ ਸਕੇ।

ਕਈ ਸੂਬਿਆਂ ’ਚ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ’ਚ ਵਾਧਾ ਹੋ ਰਿਹਾ ਹੈ। ਇਸਨੂੰ ਦੇਖਦੇ ਹੋਏ ਰਾਜਧਾਨੀ ਦਿੱਲੀ ’ਚ ਵੀ ਅਹਿਤਿਆਤ ਦੇ ਤੌਰ ’ਤੇ ਕਦਮ ਚੁੱਕੇ ਜਾ ਰਹੇ ਹਨ। ਦਿੱਲੀ ਆਪਦਾ ਪ੍ਰਬੰਧਨ ਰੈਗੂਲੇਟਰੀ ਨੇ ਕੁਝ ਦਿਨ ਪਹਿਲਾਂ ਫ਼ੈਸਲਾ ਕੀਤਾ ਸੀ ਕਿ ਦੇਸ਼ ਦੇ ਕੁਝ ਸੂਬਿਆਂ ’ਚ ਫਿਰ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ’ਚ ਵਾਧਾ ਹੋ ਰਿਹਾ ਹੈ, ਇਸ ਕਾਰਨ ਦਿੱਲੀ ’ਚ ਮੈਟਰੋ ਟਰੇਨ ਅਤੇ ਬੱਸਾਂ ’ਚ ਯਾਤਰੀਆਂ ਦੀ ਸੰਖਿਆ ਨੂੰ ਪਹਿਲਾਂ ਵਾਂਗ ਹੀ ਰੱਖਿਆ ਜਾਵੇ, ਜਿਸ ਨਾਲ ਕੋਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।

Posted By: Ramanjit Kaur