ਕੋਲਕਾਤਾ : ਬੰਗਾਲ 'ਚ ਕਰੜੀ ਸੁਰੱਖਿਆ ਵਿਚਾਲੇ ਚੌਥੇ ਗੇੜ ਦਾ ਮਤਦਾਨ ਸ਼ਨਿਚਰਵਾਰ ਨੂੰ ਹੋਵੇਗਾ। ਸੂਬੇ ਦੇ ਪੰਜ ਜ਼ਿਲ੍ਹਿਆਂ ਹੁਗਲੀ, ਹਾਵੜਾ, ਦੱਖਣ 24 ਪਰਗਨਾ, ਕੂਚਬਿਹਾਰ ਤੇ ਅਲੀਪੁਰਦਵਾਰ ਦੀਆਂ ਕੁੱਲ 44 ਸੀਟਾਂ ਲਈ ਵੋਟਾਂ ਪੈਣਗੀਆਂ। ਇਨ੍ਹਾਂ 'ਚ ਕੂਚਬਿਹਾਲ ਦੀਆਂ ਨੌਂ, ਅਲੀਪੁਰਦਵਾਰ ਦੀਆਂ ਪੰਜ, ਦੱਖਣ 24 ਪਰਗਨਾ ਦੀਆਂ 11, ਹਾਵੜਾ ਦੀਆਂ ਨੌਂ ਤੇ ਹੁਗਲੀ ਦੀਆਂ 10 ਸੀਟਾਂ ਸ਼ਾਮਲ ਹਨ। ਇਸ ਗੇੜ 'ਚ ਕੇਂਦਰੀ ਸੁਰੱਖਿਆ ਦਸਤਿਆਂ ਦੀਆਂ ਕੁੱਲ 793 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਚੌਥੇ ਗੇੜ 'ਚ ਕੁੱਲ 373 ਉਮੀਦਵਾਰ ਮੈਦਾਨ 'ਚ ਹਨ।