ਮੁੰਬਈ 'ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਸ਼ਹਿਰ ਦੇ ਡੋਂਗਰੀ ਇਲਾਕੇ 'ਚ ਵੱਡਾ ਹਾਦਸਾ ਹੋਇਆ ਹੈ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਇਲਾਕੇ 'ਚ ਇਕ ਚਾਰ ਮੰਜ਼ਿਲਾ ਇਮਾਰਤ ਦਾ ਹਿੱਸਾ ਡਿੱਗ ਜਾਣ ਕਾਰਨ 40 ਤੋਂ ਜ਼ਿਆਦਾ ਲੋਕ ਦੱਬੇ ਗਏ ਹਨ। ਇਮਾਰਤ 100 ਸਾਲ ਪੁਰਾਣੀ ਦੱਸੀ ਜਾ ਰਹੀ ਹੈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਡੋਗਰੀ ਦੀ ਗਲੀ 'ਚ ਮੌਜੂਦ ਇਸ ਇਮਾਰਤ 'ਚ 15 ਤੋਂ ਜ਼ਿਆਦਾ ਪਰਿਵਾਰ ਰਹਿੰਦੇ ਸਨ ਅਤੇ ਹਾਦਸੇ ਵੇਲੇ ਲੋਕ ਇਮਾਰਤ 'ਚ ਮੌਜੂਦ ਸਨ।

ਦੇਸ਼ 'ਚ ਹੜ੍ਹ ਕਾਰਨ ਹਾਹਾਕਾਰ, 59 ਲੱਖ ਜ਼ਿੰਦਗੀਆਂ ਖ਼ਤਰੇ 'ਚ, ਉੱਤਰਾਖੰਡ ਲਈ ਅੱਜ ਦਾ ਦਿਨ ਭਾਰੀ

ਰਾਹਤ ਅਤੇ ਬਚਾਅ ਕਾਰਜ ਲਈ ਫਾਇਰ ਬ੍ਰਿਗੇਡ ਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਮੌਕੇ 'ਤੇ 10 ਐਂਬੂਲੈਂਸ ਮੌਜੂਦ ਹਨ।

ਬਿਲਡਿੰਗ ਡਿੱਗਣ ਦੇ ਤੁਰੰਤ ਬਾਅਦ ਹੀ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਸੂਚਨਾ ਤੋਂ ਬਾਅਦ ਐੱਨਡੀਆਰਐੱਫ ਦੀ ਟੀਮ ਤੇ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈਆਂ ਹਨ। ਫ਼ਿਲਹਾਲ ਮਲਬੇ 'ਚੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਕੇਂਦਰ ਸਰਕਾਰ ਦੇਣ ਜਾ ਰਹੀ ਹੈ ਵੱਡਾ ਝਟਕਾ, ਮੁਫ਼ਤ ਨਹੀਂ ਮਿਲੇਗੀ ਬਿਜਲੀ; ਪਹਿਲਾਂ ਕਰਨਾ ਪਵੇਗਾ ਭੁਗਤਾਨ

ਦੱਸਿਆ ਜਾ ਰਿਹਾ ਹੈ ਕਿ ਕੌਸਰਬਾਗ਼ ਨਾਂ ਦੀ ਇਸ ਇਮਾਰਤ 'ਚ ਉੱਪਰ ਫਲੈਟ ਬਣੇ ਹੋਏ ਸਨ ਤੇ ਹੇਠਾਂ ਦੁਕਾਨਾਂ ਬਣੀਆਂ ਹੋਈਆਂ ਸਨ।

Posted By: Seema Anand