ਨਵੀਂ ਦਿੱਲੀ (ਏਐੱਨਆਈ) :ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਦੇ ਤਾਜ਼ਾ ਅਧਿਐਨ ਅਨੁਸਾਰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਸਿਹਤ ਮੁਲਾਜ਼ਮਾਂ ਨੂੰ ਬਚਾਉਣ ਲਈ ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸੀਕਲੋਰੋਕੁਈਨ (ਐੱਚਸੀਕਿਊ) ਪ੍ਰੋਫਿਲੈਕਸਿਸ ਦੀਆਂ ਚਾਰ ਜਾਂ ਜ਼ਿਆਦਾ ਖ਼ੁਰਾਕਾਂ ਦੇਣੀਆਂ ਲਾਭਕਾਰੀ ਹਨ। ਇਸ ਨਾਲ ਉਨ੍ਹਾਂ 'ਚ ਕੋਵਿਡ-19 ਤੋਂ ਇਨਫੈਕਟਿਡ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਕੋਰੋਨਾ ਵਾਇਰਸ ਦੇ ਰੋਗੀਆਂ ਦਾ ਇਲਾਜ ਕਰ ਰਹੇ ਸਿਹਤ ਮੁਲਾਜ਼ਮਾਂ ਨੂੰ ਵਾਇਰਸ ਤੋਂ ਇਨਫੈਕਟਿਡ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਭਾਰਤ ਦੇ ਚੋਟੀ ਮੈਡੀਕਲ ਖੋਜ ਸੰਸਥਾਨ ਦੇ ਅਧਿਐਨ 'ਚ ਸਿਹਤ ਮੁਲਾਜ਼ਮਾਂ ਨੂੰ ਕੋਰੋਨਾ ਇਨਫੈਕਸ਼ਨ ਦੇ ਖਤਰੇ 'ਚ ਹਾਈਡ੍ਰੋਕਸੀਕਲੋਰੋਕੁਈਨ ਦੀਆਂ ਚਾਰ ਤੋਂ ਛੇ ਜਾਂ ਜ਼ਿਆਦਾ ਖੁਰਾਕ ਦੇ ਸੇਵਨ ਨਾਲ ਮਹੱਤਵਪੂਰਨ ਕਮੀ ਦਾ ਪਤਾ ਲੱਗਾ।

ਭਾਰਤ 'ਚ ਸਿਹਤ ਮੁਲਾਜ਼ਮਾਂ ਵਿਚਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਜ਼ੋਖਮ ਤੇ ਸੁਰੱਖਿਆਤਮਕ ਕਾਰਕਾਂ ਦੀ ਤੁਲਨਾ ਕਰਨ ਲਈ ਆਈਸੀਐੱਮਆਰ ਦੇ ਖੋਜਕਰਤਾਵਾਂ ਨੇ ਇਕ ਕੇਸ-ਕੰਟਰੋਲ ਜਾਂਚ ਕੀਤੀ। ਅਧਿਐਨ ਦੇ ਨਤੀਜੇ ਇੰਡੀਅਨ ਜਰਨਲ ਆਫ ਮੈਡੀਕਲ ਰਿਸਰਚ ਦੇ ਤਾਜ਼ੇ ਅੰਕ 'ਚ ਪ੍ਰਕਾਸ਼ਿਤ ਹੋਏ ਹਨ।

ਅਧਿਐਨ ਦੋ ਗਰੁੱਪਾਂ 'ਚ ਕੀਤਾ ਗਿਆ-ਕੋਰੋਨਾ ਪਾਜ਼ੇਟਿਵ ਤੇ ਨੈਗੇਟਿਵ ਕੇਸ। ਆਈਸੀਐੱਮਆਰ ਦੇ ਬਣਾਏ ਗਏ ਦੇਸ਼ ਵਿਆਪੀ ਕੋਵਿਡ-19 ਟੈਸਟ ਡਾਟਾ ਪੋਰਟਲ ਰਾਹੀਂ ਉਨ੍ਹਾਂ ਨੂੰ ਚੁਣਿਆ ਗਿਆ ਸੀ। ਇਕ 20 ਸੰਖੇਪ ਸਵਾਲਾਂ ਦੀ ਪ੍ਰਸ਼ਨਾਵਲੀ ਤਿਆਰ ਕੀਤੀ ਗਈ। ਇਸ ਰਾਹੀਂ ਕੰਮ ਵਾਲੀ ਥਾਂ, ਪੀਪੀਆਈ ਦੀ ਵਰਤੋਂ ਤੇ ਵਰਤੋਂ ਦੀਆਂ ਪ੍ਰਤੀਕਿਰਿਆਵਾਂ ਬਾਰੇ ਜਾਣਕਾਰੀ ਪ੍ਰਰਾਪਤ ਕੀਤੀ। ਘੱਟ ਤੋਂ ਘੱਟ 624 ਇਨਫੈਕਟਿਡ ਤੇ 549 ਤੰਦੁਰਸਤ ਸਿਹਤ ਮੁਲਾਜ਼ਮਾਂ ਨਾਲ ਸੰਪਰਕ ਕੀਤਾ ਗਿਆ। ਇਨ੍ਹਾਂ 'ਚੋਂ 378 ਇਨਫੈਕਟਿਡ ਤੇ 373 ਸਿਹਤਮੰਦ ਵਿਸ਼ਲੇਸ਼ਣ ਲਈ ਉਪਲੱਬਧ ਸਨ।

ਹਾਲਾਂਕਿ, ਖੋਜ ਪੱਤਰ 'ਚ ਜ਼ਿਕਰ ਕੀਤਾ ਗਿਆ ਹੈ ਕਿ ਸਿਰਫ ਹਾਈਡ੍ਰੋਕਸੀਕਲੋਰੋਕੁਈਨ ਪ੍ਰਰੋਫਿਲੈਕਸਿਸ ਸ਼ੁਰੂ ਕਰਨ ਨਾਲ ਸਿਹਤ ਮੁਲਾਜ਼ਮਾਂ 'ਚ ਕੋਰੋਨਾ ਇਨਫੈਕਸ਼ਨ ਦੀਆਂ ਰੁਕਾਵਟਾਂ ਨੂੰ ਘੱਟ ਨਹੀਂ ਕੀਤਾ ਜਾ ਸਕਦਾ ਹੈ। ਲਗਪਗ 172 ਪਾਜ਼ੇਟਿਵ ਤੇ 193 ਨੈਗੇਟਿਵ ਨੇ ਦਵਾਈ ਦੀ ਸੇਵਨ ਦੀ ਸੂਚਨਾ ਦਿੱਤੀ। ਇਨ੍ਹਾਂ 'ਤੇ ਦਵਾਈ ਦਾ ਕੋਈ ਵਿਆਪਕ ਮਾੜਾ ਅਸਰ ਨਹੀਂ ਦਿਸਿਆ। ਰਿਪੋਰਟ ਅਨੁਸਾਰ ਐੱਚਸੀਕਿਊ ਦੇ ਤਿੰਨ ਸਭ ਤੋਂ ਆਮ ਮਾੜੇ ਪ੍ਰਭਾਵ ਉਲਟੀ ਆਉਣੀ, ਸਿਰਦਰਦ ਤੇ ਦਸਤ ਲੱਗਣੇ ਸਨ। ਕਿਸੇ ਵੀ ਕੋਰੋਨਾ ਨੈਗੇਟਿਵ ਨੇ ਘਬਰਾਹਟ ਦੀ ਸ਼ਿਕਾਇਤ ਨਹੀਂ ਕੀਤੀ ਸਿਰਫ ਇਕ ਕੋਰੋਨਾ ਪਾਜ਼ੇਟਿਵ ਨੇ ਇਸ ਦੀ ਸ਼ਿਕਾਇਤ ਕੀਤੀ। ਐੱਚਸੀਕਿਊ ਦੇ ਸੇਵਨ ਤੋਂ ਬਾਅਦ ਬਹੁਤ ਘੱਟ ਚਮੜੀ 'ਤੇ ਮਾੜੇ ਪ੍ਰਭਾਵ ਦਿਖਾਈ ਦਿੱਤੇ।