style="text-align: justify;"> ਨਵੀਂ ਦਿੱਲੀ (ਪੀਟੀਆਈ) : ਭਾਰਤੀ ਤੱਟ ਰੱਖਿਅਕ ਬਲ ਨੇ ਬੈਰੇਨ ਟਾਪੂ ਨੇੜੇ ਭਾਰਤੀ ਜਲ ਸਰਹੱਦ 'ਚ ਗ਼ੈਰ-ਕਾਨੂੰਨ ਰੂਪ ਨਾਲ ਮੱਛੀ ਫੜ ਰਹੇ ਮਿਆਂਮਾਰ ਦੇ ਚਾਰ ਮਛੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ। ਇਹ ਟਾਪੂ ਅੰਡੇਮਾਨ ਦੀਪ ਸਮੂਹ ਦਾ ਹਿੱਸਾ ਹੈ। ਇਲਾਕੇ 'ਚ ਨਿਯਮਿਤ ਗਸ਼ਤ ਦੌਰਾਨ ਤਟ ਰੱਖਿਅਕ ਬੇੜਾ ਰਾਜਸ਼੍ਰੀ ਨੂੰ ਬੈਰੇਨ ਟਾਪੂ ਦੇ ਨੇੜੇ ਐਤਵਾਰ ਸਵੇਰੇ ਕਿਸ਼ਤੀ ਦਿਸੀ। ਕਿਸ਼ਤੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਕੋਈ ਜਵਾਬ ਨਹੀਂ ਮਿਲਿਆ। ਮਛੇਰੇ ਆਪਣੀ ਕਿਸ਼ਤੀ ਬੈਰੇਨ ਦੀ ਚੱਟਨੀ ਤੱਟ ਵੱਲ ਲੈ ਗਏ ਤੇ ਟਾਪੂ ਦੇ ਅੰਦਰ ਭੱਜਣ ਦਾ ਯਤਨ ਕੀਤਾ। ਦੋ ਮਛੇਰਿਆਂ ਨੂੰ ਤੱਟ ਰੱਖਿਅਕਾਂ ਨੇ ਫੌਰੀ ਦਬੋਚ ਲਿਆ, ਜਦਕਿ ਦੋ ਹੋਰ ਸੰਘਣੇ ਜੰਗਲਾਂ 'ਚ ਫਰਾਰ ਹੋ ਗਏ। ਫਰਾਰ ਮਛੇਰੇ ਇਕ ਦਿਨ ਬਾਅਦ ਸੋਮਵਾਰ ਨੂੰ ਗਿ੍ਫ਼ਤਾਰ ਕੀਤੇ ਗਏ।