ਜੇਐੱਨਐੱਨ, ਨਵੀਂ ਦਿੱਲ਼ੀ : ਦੱਖਣੀ ਦਿੱਲੀ ਦੇ ਜਾਮੀਆ ਨਗਰ ਥਾਣਾ ਖੇਤਰ ਦੇ ਬਟਲਾ ਹਾਊਸ ਇਲਾਕੇ 'ਚ ਇਕ ਪ੍ਰੇਮੀ ਜੋੜੇ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਦੋਵੇਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਦੋਵਾਂ ਦੀਆਂ ਗਲ਼ਾਂ ਕੱਟੀਆਂ ਲਾਸ਼ਾਂ ਬੰਦ ਫਲੈਟ 'ਚ ਮਿਲੀਆਂ। ਸੂਚਨਾ 'ਤੇ ਪੁਲਿਸ ਪਹੁੰਚੀ ਤੇ ਸਿਕਓਰਟੀ ਗਾਰਡ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ। ਮੌਕੇ ਤੋਂ ਵੱਖ-ਵੱਖ ਦੋ ਸੁਸਾਈਡ ਨੋਟ ਬਰਾਮਦ ਹੋਏ ਹਨ। ਪੁਲਿਸ ਮਾਮਲੇ ਨੂੰ ਆਤਮਹੱਤਿਆ ਦੱਸ ਰਹੀ ਹੈ।

ਡੀਸੀਪੀ ਦੱਖਣੀ ਪੁਰਬੀ ਰਾਜੇਂਦਰ ਪ੍ਰਸਾਦ ਮੀਨਾ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਟਲਾ ਹਾਊਸ ਸਥਿਤ ਚੌਥੇ ਫਲੋਰ ਦੇ ਫਲੈਟ 'ਚ ਇਕ ਮੁੰਡੇ-ਕੁੜੀ ਦੀ ਮੌਤ ਹੋ ਗਈ ਹੈ। ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉੱਥੇ ਮੋਹਨ ਨਾਮਕ ਇਕ ਸਿਕਓਰਟੀ ਗਾਰਡ ਤੇ ਉਸ ਦਾ ਬੇਟਾ ਵਿਨੋਦ ਮਿਲਿਆ। ਸੁਰੱਖਿਆ ਕਰਮੀ ਨੇ ਪੁਲਿਸ ਨੂੰ ਦੱਸਿਆ ਕਿ ਚੌਥੇ ਫਲੋਰ 'ਤੇ ਸਥਿਤ ਫਲੈਟ 'ਚ ਵਾਸੀ ਖ਼ਾਨ ਰਹਿੰਦਾ ਹੈ। ਉਸ ਦੀ ਇਕ ਮਹਿਲਾ ਮਿੱਤਰ ਸ਼ਨਿਚਰਵਾਰ ਰਾਤ ਉਸ ਨੂੰ ਮਿਲਣ ਆਈ ਸੀ। ਉਸ ਦੀ ਦੋਸਤ ਰੁਕੇਗੀ ਜਾਂ ਵਾਪਸ ਜਾਵੇਗੀ, ਤਾਲਾ ਲਗਾਉਣ ਤੋਂ ਪਹਿਲਾਂ ਇਹ ਜਾਣਕਾਰੀ ਪੁੱਛਣ ਲਈ ਦੇਰ ਰਾਤ ਸਿਕਓਰਟੀ ਗਾਰਡ ਨੇ ਵਾਸੀ ਨੂੰ ਫੋਨ ਕੀਤਾ ਪਰ ਕਾਲ ਰਿਸੀਵ ਨਹੀਂ ਹੋਈ। ਦਰਵਾਜ਼ਾ ਖੜਖੜਕਾਉਣ ਤੋਂ ਬਾਅਦ ਅੰਦਰ ਤੋਂ ਜਵਾਬ ਨਹੀਂ ਮਿਲਿਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਫਲੈਟ 'ਚ ਫਰਸ਼ 'ਤੇ ਵਾਸੀ ਦੀ ਲਾਸ਼ ਪਈ ਹੋਈ ਸੀ ਜਦਕਿ ਉਸ ਦੀ ਦੋਸਤ ਫਰਹੀਨ ਦੀ ਲਾਸ਼ ਬੈੱਡ 'ਤੇ ਪਈ ਸੀ। ਦੋਵੇਂ ਲੱਦਾਖ ਦੇ ਰਹਿਣ ਵਾਲੇ ਸਨ। ਫਰਹੀਨ ਦਿੱਲ਼ੀ ਪੁਲਿਸ ਦੇ ਵਿਜੈ ਨਗਰ ਨਾਰਥ ਕੈਂਪਸ ਇਲਾਕੇ 'ਚ ਰਹਿੰਦਾ ਸੀ। ਡੀਸੀਪੀ ਨੇ ਦੱਸਿਆ ਕਿ ਮੌਕੇ 'ਤੇ ਵਾਸੀ ਦਾ ਇਕ ਪੇਜ਼ ਦਾ ਸੁਸਾਈਡ ਨੋਟ ਤੇ ਫਰਹੀਨ ਦਾ ਦੋ ਪੇਜ਼ ਦਾ ਸੁਸਾਈਡ ਨੋਟ ਬਰਾਮਦ ਹੋਇਆ ਹੈ। ਸ਼ੁਰੂਆਤੀ ਜਾਂਚ 'ਚ ਸੁਸਾਈਡ ਕਾਰਨ ਪ੍ਰੇਮ ਸੰਬੰਧ 'ਚ ਵਿਫਲ ਹੋਣ ਲੱਗਾ ਹੈ। ਇਹ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਘਰ ਵਾਲੇ ਮੰਨਾ ਕਰ ਰਹੇ ਸਨ। ਇਸ ਲਈ ਦੋਵਾਂ ਨੇ ਸੁਸਾਈਡ ਕੀਤਾ।

Posted By: Amita Verma