ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੀਐੱਮ ਮੋਦੀ ਨੂੰ ਕੋਰੋਨਾ ਮਹਾਮਾਰੀ ਦੇ ਵਿਗੜਦੇ ਹਾਲਾਤ ਨੂੰ ਲੈ ਕੇ ਪੱਤਰ ਲਿਖਿਆ ਹੈ। ਪੱਤਰ 'ਚ ਮਨਮੋਹਨ ਸਿੰਘ ਨੇ ਕਿਹਾ ਕਿ ਕੋਰੋਨਾ ਨਾਲ ਲੜਾਈ ਦਾ ਮੁੱਖ ਜ਼ਰੀਆ ਦੇਸ਼ 'ਚ ਟੀਕਾਕਰਨ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਟੀਕਾਕਰਨ ਦੀ ਗਿਣਤੀ 'ਤੇ ਨਹੀਂ ਦੇਸ਼ ਦੀ ਆਬਾਦੀ ਮੁਤਾਬਿਕ ਟੀਕਾਕਰਨ ਦੇ ਫੀਸਦੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ। ਵਰਤਮਾਨ 'ਚ ਭਾਰਤ ਨੇ ਆਪਣੀ ਆਬਾਦੀ ਦਾ ਸਿਰਫ਼ ਕੁਝ ਫੀਸਦੀ ਹੀ ਟੀਕਾਕਰਨ ਕੀਤਾ ਹੈ। ਮੈਨੂੰ ਯਕੀਨ ਹੈ ਕਿ ਸਹੀ ਯੋਜਨਾ ਨਾਲ ਅਸੀਂ ਬਿਹਤਰ ਤੇ ਬਹੁਤ ਜਲਦੀ ਟੀਕਾਕਰਨ ਕਰ ਸਕਦੇ ਹਨ।

ਪੀਐੱਮ ਮੋਦੀ ਨੂੰ ਲਿਖੇ ਪੱਤਰ 'ਚ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਕਿ ਵੱਖ-ਵੱਖ ਵੈਕਸੀਨ ਨੂੰ ਲੈ ਕੇ ਕੀ ਆਦੇਸ਼ ਹਨ ਤੇ ਅਗਲੇ 6 ਮਹੀਨਿਆਂ 'ਚ ਉਨ੍ਹਾਂ ਵੈਕਸੀਨ ਦੇ ਡਿਲਵਰੀ ਦਾ ਕੀ ਸਟੇਟਸ ਹੈ।

ਮਨਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਸੰਕੇਤ ਦੇਣਾ ਚਾਹੀਦਾ ਕਿ ਪਾਰਦਰਸ਼ੀ ਫਾਰਮੂਲੇ ਦੇ ਆਧਾਰ 'ਤੇ ਸੂਬਿਆਂ 'ਚ ਵੈਕਸੀਨ ਦੀ ਸਪਲਾਈ ਨੂੰ ਕਿਵੇਂ ਵੰਡਿਆ ਜਾਵੇ। ਫਰੰਟਲਾਈਨ ਵਰਕਰਾਂ ਨੂੰ ਲੈ ਕੇ ਸਾਬਕਾ ਪੀਐੱਮ ਨੇ ਕਿਹਾ ਕਿ ਸੂਬਿਆਂ ਨੂੰ ਫਰੰਟਲਾਈਨ ਵਰਕਰਾਂ ਦੀਆਂ ਸ਼੍ਰੇਣੀਆਂ ਨੂੰ ਪਰਿਭਾਸ਼ਿਤ ਕਰਨ ਲਈ ਥੋੜ੍ਹੀ ਛੋਟ ਦੇਣੀ ਚਾਹੀਦੀ ਜਿਸ ਨਾਲ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾ ਸਕੇ।

Posted By: Amita Verma