ਜੇਐੱਨਐੱਨ, ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਦੀ ਹਕੀਕਤ ਜਾਣਨ ਲਈ ਮੰਗਲਵਾਰ ਨੂੰ ਸਾਬਕਾ ਮੈਂਬਰ ਬਿਜੇਂਦਰ ਸਿੰਘ ਦੁਕਾਨ 'ਤੇ ਪਹੁੰਚੇ। ਪਿਆਜ਼ ਦੀਆਂ ਕੀਮਤਾਂ ਜਾਣ ਕੇ ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿਨ੍ਹਿਆ। ਉਨ੍ਹਾਂ ਕਿਹਾ ਕਿ ਮੁਨਾਫਾਖੋਰ ਤੇ ਕੋਲਡ ਸਟੋਰ 'ਚ ਪਿਆਜ਼ ਜਮ੍ਹਾ ਕਰਨ ਵਾਲੇ ਭਾਜਪਾ ਦੇ ਲੋਕ ਹਨ। ਜਨਤਾ ਇਨ੍ਹਾਂ ਸਰਕਾਰਾਂ ਦੀ ਕਹੋ ਤੇ ਕਰੋ ਦਾ ਜੋੜ ਕਰ ਖੁਦ ਸਮਰਥਨ ਜਾਂ ਵਿਰੋਧ ਕਰੇ।

ਪੀਐੱਮ ਤੇ ਸੀਐੱਮ ਨੂੰ ਨਹੀਂ ਗਰੀਬਾਂ ਦੀ ਚਿੰਤਾ

ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਬਾਜ਼ਾਰ 'ਚ ਪਿਆਜ਼ 110 ਰੁਪਏ ਤੇ ਲਹੁਸਨ 240 ਰੁਪਏ ਪ੍ਰਤੀ ਕਿਲੋ ਤਕ ਵਿਕ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਗਰੀਬਾਂ ਦੀ ਰੋਟੀ-ਸਬਜ਼ੀ ਦੀ ਕੋਈ ਚਿੰਤਾ ਨਹੀਂ ਹੈ। ਕਿਸਾਨ ਆਪਣੇ ਉਤਪਾਦਨ ਲਈ ਰੇਟ ਮੰਗ ਰਿਹਾ ਹੈ। ਜਦੋਂ ਇਨ੍ਹਾਂ ਫਸਲਾਂ ਨੂੰ ਵੇਚਣ ਦਾ ਸਮਾਂ ਆਉਂਦਾ ਹੈ ਤਾਂ ਲਾਗਤ ਮੁੱਲ ਵੀ ਮੁਸ਼ਕਲ ਨਾਲ ਮਿਲਦਾ ਹੈ। ਇਸ ਨਾਲ ਕਿਸਾਨਾਂ ਨੂੰ ਬੇਹੱਦ ਨੁਕਸਾਨ ਹੋ ਰਿਹਾ ਹੈ। ਉਹ ਕਰਜ਼ ਲੈਣ ਲਈ ਮਜਬੂਰ ਹੋ ਗਏ ਹਨ। ਤਮਾਮ ਕਿਸਾਨ ਕਰਜ਼ਾਂ ਲੈ ਕੇ ਮੁਸੀਬਤ 'ਚ ਫਸ ਗਏ ਹਨ।

Posted By: Amita Verma