ਲਖਨਊ, ਜੇਐੱਨਐੱਨ : ਰਾਜਪਾਲ ਲਾਲਜੀ ਟੰਡਨ (85 ਸਾਲ) ਦਾ ਲਖਨਉ ਦੇ ਮੇਦਾਂਤਾ ਹਸਪਤਾਲ 'ਚ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਲਾਲਜੀ ਟੰਡਨ ਕਈ ਦਿਨਾਂ ਤੋਂ ਰਾਜਧਾਨੀ ਦੇ ਮੇਦਾਂਤਾ ਹਸਪਤਾਲ 'ਚ ਭਰਤੀ ਸਨ। ਉਨ੍ਹਾਂ ਦੇ ਪੁੱਤਰ ਨਗਰ ਵਿਕਾਸ ਮੰਤਰੀ ਆਸ਼ੁਤੋਸ਼ ਟੰਡਨ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ।

ਸੋਮਵਾਰ ਨੂੰ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਇਸ ਨੂੰ ਲੈ ਕੇ ਸੋਮਵਾਰ ਨੂੰ ਮੇਦਾਂਤ ਹਸਪਤਾਲ ਦੀ ਵੱਲੋਂ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਦੀ ਗੱਲ ਕਹੀ ਗਈ ਸੀ। ਮੇਦਾਂਤਾ ਹਸਪਤਾਲ 'ਚ ਭਰਤੀ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਨੂੰ ਵੈਂਟੀਲੇਟਰ ਸਪੋਰਟ 'ਚ ਰੱਖਿਆ ਗਿਆ ਸੀ। ਡਾਕਟਰ ਨੇ ਹਾਲਤ ਗੰਭੀਰ ਹੋਣ ਦੀ ਗੱਲ ਕਹੀ ਸੀ। ਦਰਅਸਲ ਬੀਤੀ 11 ਜੂਨ ਨੂੰ ਮੇਦਾਂਤਾ ਹਸਪਤਾਲ 'ਚ ਭਰਤੀ ਹੋਈ ਲਾਲਜੀ ਟੰਡਨ ਦਾ ਤਬੀਅਤ 15 ਜੂਨ ਨੂੰ ਵੱਧ ਵਿਗੜ ਗਈ ਸੀ। ਪੇਟ 'ਚ ਬਲੀਡਿੰਗ ਹੋਣ 'ਤੇ ਉਨ੍ਹਾਂ ਦਾ ਅਪਰੇਸ਼ਨ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਵੈਂਟੀਲੇਟਰ 'ਚ ਸਨ।


ਮੂਲ ਰੂਪ ਨਾਲ ਉਤਰ ਪ੍ਰਦੇਸ਼ ਦੀ ਰਾਜਨੀਤੀ 'ਚ ਸਰਗਰਮ ਰਹਿਣ ਵਾਲੇ ਟੰਡਨ ਪ੍ਰਦੇਸ਼ ਦੀ ਬੀਜੇਪੀ ਸਰਕਾਰਾਂ 'ਚ ਕਈ ਵਾਰ ਮੰਤਰੀ ਵੀ ਰਹੇ ਹਨ ਤੇ ਅਟਲ ਬਿਹਾਰੀ ਵਾਜਪੇਈ ਦੇ ਸਹਿਯੋਗੀ ਦੇ ਰੂਪ 'ਚ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਵਾਜਪੇਈ ਦੇ ਚੁਣਾਵੀਂ ਖੇਤਰ ਲਖਨਊ ਦੀ ਕਮਾਨ ਸੰਭਾਲੀ ਸੀ ਤੇ ਦੇਹਾਂਤ ਤੋਂ ਬਾਅਧ ਲਖਨਊ ਤੋਂ ਹੀ 15ਵੀਂ ਲੋਕਸਭਾ ਲਈ ਵੀ ਚੁਣੇ ਗਏ। ਲਾਲਜੀ ਟੰਡਨ ਨੂੰ 2018 'ਚ ਬਿਹਾਰ ਦਾ ਗਵਰਨਰ ਬਣਾਇਆ ਗਿਆ। ਇਸ ਤੋਂ ਬਾਅਦ 2019 'ਚ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕਰ ਦਿੱਤਾ ਗਿਆ ਸੀ।

Posted By: Rajnish Kaur