ਮੁੰਗੇਰ : ਸ੍ਰੀ ਹਰਿਮੰਦਰ ਸਾਹਿਬ ’ਚ ਆਪ੍ਰੇਸ਼ਨ ਬਲਿਊ ਸਟਾਰ (Operation Blue Star) ਦੀ ਅਗਵਾਈ ਕਰਨ ਤੇ ਮਣੀਪੁਰ ’ਚ ਅੱਤਵਾਦੀਆਂ ਨੂੰ ਨੱਥ ਪਾਉਣ ਵਾਲੇ ਸੀਆਰਪੀਐੱਪ ਦੇ ਸਾਬਕਾ ਆਈਜੀ ਨੰਦਕਿਸ਼ੋਰ ਤਿਵਾਡ਼ੀ (83) ਦਾ ਐਤਵਾਰ ਨੂੰ ਬੈਂਗਲੁਰੂ ਦੇ ਇਕ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਨੰਦਕਿਸ਼ੋਰ ਤਿਵਾਡ਼ੀ ਹਵੇਲੀ ਖਡ਼ਗਪੁਰ ਥਾਣੇ ਅਧੀਨ ਆਉਂਦੇ ਪਿੰਡ ਅਗ੍ਰਹਨ ਦੇ ਰਹਿਣ ਵਾਲੇ ਸਨ। 1962 ’ਚ ਓਹ ਸੀਆਰਪੀਐੱਫ ’ਚ ਕੰਪਨੀ ਕਮਾਂਡਰ ਦੇ ਅਹੁਦੇ ’ਤੇ ਨਿਯੁਕਤ ਹੋਏ ਸਨ। ਉਨ੍ਹਾਂ ਨੂੰ ਤੱਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਮਾਰਗ ਦਰਸ਼ਨ ’ਚ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਵਿਸ਼ੇਸ਼ ਸੇਵਾ ਮੈਡਲ ਦਿੱਤਾ ਸੀ। ਉਹ ਜਨਵਰੀ 1997 ’ਚ ਸੀਆਰਪੀਐੱਫ ਦੇ ਆਈਜੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।

Posted By: Seema Anand