ਆਨਲਾਈਨ ਡੈਸਕ,ਨਵੀ ਦਿੱਲੀ : ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਬੂਟਾ ਸਿੰਘ (85) ਨੂੰ ਅੱਜ ਬ੍ਰੇਨ ਹੈਮਰੇਜ ਉਪਰੰਤ ਅੱਜ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਹਾਲਾਤ ਨਾਜ਼ੁਕ ਦੱਸੀ ਜਾ ਰਹੀ। ਕੌਮੀ ਪੱਧਰ ਤੇ ਕਾਂਗਰਸ ਦੇ ਕੱਦਾਵਾਰ ਦਲਿਤ ਆਗੂ ਬੂਟਾ ਸਿੰਘ ਨੇ ਕੇਂਦਰੀ ਮੰਤਰੀ, ਬਿਹਾਰ ਦੇ ਰਾਜਪਾਲ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਦੇਸ਼ ਦੀ ਸੇਵਾ ਕੀਤੀ ਹੈ। ਜਲੰਧਰ ਨੇੜਲੇ ਪਿੰਡ ਮੁਸਤਫ਼ਾਪੁਰ ਦੇ ਜੰਮਪਲ ਬੂਟਾ ਸਿੰਘ ਅੱਠ ਵਾਰ ਲੋਕ ਸਭਾ ਲਈ ਚੁਣੇ ਗਏ ਅਤੇ ਗਾਂਧੀ-ਨਹਿਰੂ ਪਰਿਵਾਰ ਦੇ ਵਫ਼ਾਦਾਰ ਆਗੂਆਂ ਵਿਚ ਸ਼ੁਮਾਰ ਹਨ ।

Posted By: Tejinder Thind