ਜੇਐੱਨਐੱਨ, ਰਾਇਪੁਰ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਰਾਇਪੁਰ ਦੇ ਹਸਪਤਾਲ 'ਚ 21 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਨੂੰ ਵੀ ਉਨ੍ਹਾਂ ਨੇ ਇਕ ਕਾਰਡੀਕ ਅਰੈਸਟ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਸੀ। ਸ਼ੁੱਕਰਵਾਰ ਨੂੰ ਰਾਜਧਾਨੀ ਰਾਇਪੁਰ ਦੇ ਨਾਰਾਇਣ ਹਸਪਤਾਲ 'ਚ ਅਜੀਤ ਜੋਗੀ ਨੇ ਅੰਤਿਮ ਸਾਹ ਲਿਆ।

ਜੋਗੀ ਰਾਜਧਾਨੀ ਰਾਇਪੁਰ ਦੇ ਨਾਰਾਇਣ ਹਸਪਤਾਲ 'ਚ ਪਿਛਲੇ 21 ਦਿਨਾਂ ਤੋਂ ਇਲਾਜ ਚੱਲ ਰਿਹਾ ਹੈ। ਜੋਗੀ ਉਦੋਂ ਤੋਂ ਕੋਮਾ 'ਚ ਸਨ। ਹਸਪਤਾਲ ਦੇ ਡਾਇਰੈਕਟਰ ਡਾ.ਸੁਨੀਲ ਖੇਮਕਾ ਤੇ ਡਾ.ਪੰਕਜ ਓਮਰ ਦੀ ਅਗਵਾਈ 'ਚ ਮਾਹਿਰਾਂ ਦੀ ਟੀਮ ਲਗਾਤਾਰ 24 ਘੰਟਿਆਂ ਤਕ ਉਨ੍ਹਾਂ ਦੀ ਸਿਹਤ ਦੀ ਨਿਗਰਾਣੀ 'ਚ ਜੁਟੀ ਸੀ।

ਡਾ.ਖੇਮਕਾ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਇਕ ਵਿਸ਼ੇਸ਼ ਇੰਜੈਕਸ਼ਨ ਦਿੱਤਾ ਗਿਆ ਜਿਸ ਦਾ ਇਸਤੇਮਾਲ ਅਜੇ ਤਕ ਛੱਤੀਸਗੜ੍ਹ 'ਚ ਬਹੁਤ ਘੱਟ ਹੋਇਆ ਹੈ। ਇਸ ਇੰਜੈਕਸ਼ਨ ਦੇ ਲਗਾਏ ਜਾਣ ਤੋਂ ਬਾਅਦ ਤੋਂ ਜੋਗੀ ਦੀ ਹਾਲਤ 'ਚ ਥੋੜ੍ਹਾ ਸੁਧਾਰ ਦਿਖਾਈ ਦੇ ਰਿਹਾ ਹੈ। ਹੁਣ ਉਨ੍ਹਾਂ ਦੀ ਸਿਹਤ ਸਥਿਰ ਬਣੀ ਹੋਈ ਹੈ।

Posted By: Amita Verma