ਨਵੀਂ ਦਿੱਲੀ : ਸਾਬਕਾ ਫ਼ੌਜ ਮੁਖੀ ਦਲਬੀਰ ਸਿੰਘ ਸੁਹਾਗ ਨੂੰ ਸੈਸਲਜ਼ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਹਿੰਦ ਮਹਾਸਾਗਰ 'ਚ ਸਥਿਤ ਹਿ ਦੇਸ਼ ਰਣਨੀਤਕ ਰੂਪ ਨਾਲ ਮਹੱਤਵਪੂਰਨ ਹੈ। ਇਸ ਸਬੰਧੀ ਐਲਾਨ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਛੇਤੀ ਹੀ ਆਪਣਾ ਅਹੁਦਾ ਸੰਭਾਲ ਲੈਣਗੇ।

ਜਨਰਲ (ਰਿਟਾਇਰਡ) ਸੁਹਾਗ 31 ਜੁਲਾਈ, 2014 ਤੋਂ 31 ਦਸੰਬਰ 2016 ਤਕ ਫੌਜ ਮੁਖੀ ਰਹੇ। 1987 'ਚ ਉਹ ਸ਼੍ਰੀਲੰਕਾ ਭੇਜੀ ਗਈ ਭਾਰਤੀ ਸ਼ਾਂਤੀ ਸੈਨਾ 'ਚ ਵੀ ਸ਼ਾਮਲ ਸਨ। ਭਾਰਤ ਤੇ ਟਾਪੂ ਦੇਸ਼ ਸੈਸਲਜ਼ ਦਰਮਿਆਨ ਫ਼ੌਜੀ ਸਬੰਧ ਡੂੰਘੇ ਹੋਣ ਕਾਰਨ ਉਨ੍ਹਾਂ ਨੂੰ ਉੱਥੇ ਭਾਰਤੀ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ।