ਜੇਐੱਨਐੱਨ, ਗੋਰਖਪੁਰ : ਟ੍ਰੈਫਿਕ ਨਿਯਮਾਂ 'ਚ ਕਾਫ਼ੀ ਬਦਲਾਅ ਹੋਏ ਹਨ। ਨਵੇਂ ਕਾਨੂੰਨ ਅਨੁਸਾਰ ਨਿਯਮਾਂ ਦੀ ਅਣਦੇਖੀ 'ਤੇ ਵੱਡੇ ਜ਼ੁਰਮਾਨੇ ਦੀ ਤਜਵੀਜ਼ ਰੱਖੀ ਗਈ ਹੈ, ਪਰ ਜ਼ੁਰਮਾਨੇ ਤੋਂ ਜ਼ਿਆਦਾ ਸਾਡਾ ਜੀਵਨ ਕੀਮਤੀ ਹੈ। ਆਵਾਜਾਈ ਨਿਯਮਾਂ ਦਾ ਪਾਲਣ ਕਰਕੇ ਅਸੀਂ ਜ਼ੁਰਮਾਨੇ ਤੋਂ ਬਚ ਸਕਦੇ ਹਨ, ਨਾਲ ਹੀ ਆਪਣਾ ਜੀਵਨ ਵੀ ਸੁਰੱਖਿਅਤ ਕਰ ਸਕਦੇ ਹਾਂ।

ਚਲਾਨ ਦੇ ਨਵੇਂ ਰੇਟਾਂ ਨੂੰ ਲੈ ਕੇ ਸ਼ਹਿਰ 'ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ। ਅਜੇ ਤਕ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਟ੍ਰੈਫਿਕ ਪੁਲਿਸ ਅਜੇ ਪੁਰਾਣੇ ਰੇਟ 'ਤੇ ਹੀ ਚਲਾਨ ਕਰ ਰਹੀ ਹੈ। ਇਹ ਗੱਲਾਂ ਐੱਸਪੀ ਟ੍ਰੈਫਿਕ ਆਦਿੱਤਿਆ ਪ੍ਰਕਾਸ਼ ਵਰਮਾ ਨੇ ਦੈਨਿਕ ਜਾਗਰਣ ਦਫ਼ਤਰ 'ਚ ਹੋਏ ਪ੍ਰੋਗਰਾਮ 'ਚ 'ਆਵਾਜਾਈ ਦੇ ਨਵੇਂ ਨਿਯਮ ਕਿੰਨੇ ਉਪਯੋਗੀ' ਵਿਸ਼ੇ 'ਤੇ ਆਪਣੇ ਵਿਚਾਰ ਰੱਖਦੇ ਹੋਏ ਆਖੀਆਂ।

ਪਾਕਿਸਤਾਨ 'ਚ ਤੁਗ਼ਲਕੀ ਫ਼ਰਮਾਨ ਜਾਰੀ, ਪੁਲਿਸ ਸਟੇਸ਼ਨ 'ਚ ਸਮਾਰਟਫੋਨ ਲਿਆਉਣ 'ਤੇ ਲੱਗੀ ਰੋਕ


ਕਾਗਜ਼ਾਤ ਵਿਖਾਉਣ 'ਤੇ ਮਾਫ਼ ਹੋ ਜਾਵੇਗਾ ਜ਼ੁਰਮਾਨਾ

ਐੱਸਪੀ ਨੇ ਕਿਹਾ ਕਿ ਵਾਹਨ ਚੈਕਿੰਗ ਦੌਰਾਨ ਕਾਗਜ਼ਾਤ ਨਾ ਦਿਖਾ ਸਕਣ 'ਤੇ ਗੱਡੀ ਦਾ ਚਲਾਨ ਹੋ ਗਿਆ ਹੈ, ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਅਸਲ ਕਾਗਜ਼ਾਤ ਲੈ ਕੇ ਟ੍ਰੈਫਿਕ ਦਫ਼ਤਰ ਆਓ। 100 ਰੁਪਏ ਪ੍ਰਤੀ ਪੇਪਰ ਟੈਕਸ ਲੈ ਕੇ ਬਾਕੀ ਰਾਸ਼ੀ ਮਾਫ਼ ਕਰ ਦਿੱਤੀ ਜਾਵੇਗੀ ਪਰ ਹੈਲਮਟ ਨਾ ਪਹਿਨਣ 'ਤੇ ਕੱਟਿਆ ਚਲਾਨ ਮਾਫ਼ ਨਹੀਂ ਹੋਵੇਗਾ।


ਸਾਰਿਆਂ ਲਈ ਹੈ ਇਹ ਨਿਯਮ

ਉਨ੍ਹਾਂ ਕਿਹਾ ਕਿ ਨਵੇਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਸਿਰਫ਼ ਆਮ ਜਨਤਾ ਲਈ ਜ਼ਰੂਰੀ ਨਹੀਂ ਹੈ, ਸਗੋਂ ਪੁਲਿਸ ਨੂੰ ਵੀ ਉਸ ਦਾ ਪਾਲਣ ਕਰਨਾ ਪਵੇਗਾ। ਨਵੇਂ ਨਿਯਮਾਂ 'ਚ ਆਮ ਜਨਤਾ ਲਈ ਜੋ ਜ਼ੁਰਮਾਨੇ ਦੀ ਤਜਵੀਜ਼ ਹੈ, ਉਹੀ ਪੁਲਿਸ ਮੁਲਾਜ਼ਮਾਂ ਲਈ ਵੀ ਹੈ। ਪੁਲਿਸ ਮੁਲਾਜ਼ਮ ਕਾਨੂੰਨ ਤੋੜਦਾ ਹੈ, ਤਾਂ ਉਸ ਨੂੰ ਵੀ ਉਹੀ ਜ਼ੁਰਮਾਨਾ ਕੀਤਾ ਜਾਵੇਗਾ। ਕਾਨੂੰਨ ਦਾ ਪਾਲਣ ਕਰਨ ਲਈ ਪੁਲਿਸ ਮੁਲਾਜ਼ਮਾਂ ਨੂੰ ਵੀ ਪਹਿਲ ਕਰਨ ਦੀ ਲੋੜ ਹੈ, ਉਹ ਖ਼ੁਦ ਇੱਕ ਆਦਰਸ਼ ਸਥਿਤੀ ਬਣਾਉਣ ਤਾਂ ਹੋਰ ਲੋਕ ਵੀ ਉਨ੍ਹਾਂ ਦਾ ਪਾਲਣ ਕਰਨਗੇ।


ਸੋਸ਼ਲ ਮੀਡੀਆ 'ਤੇ ਕੁਝ ਲੋਕ ਵਹਿਮ ਫੈਲਾ ਰਹੇ ਹਨ

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੁਝ ਲੋਕ ਵਹਿਮ ਫੈਲਾ ਰਹੇ ਹਨ ਕਿ ਆਵਾਜਾਈ ਨਿਯਮਾਂ 'ਚ ਬਦਲਾਅ ਹੋਣ ਤੋਂ ਬਾਅਦ ਪੁਲਿਸ ਦੀ ਮਨਮਰਜ਼ੀ ਵਧ ਗਈ ਹੈ। ਅਜਿਹਾ ਕੁਝ ਵੀ ਨਹੀਂ ਹੈ। ਬਾਈਕ ਚਲਾਉਂਦੇ ਸਮੇਂ ਹੈਲਮਟ ਪਹਿਨਣ ਦੇ ਨਾਲ ਹੀ ਸਬੰਧਿਤ ਕਾਗਜ਼ਾਤ ਆਪਣੇ ਕੋਲ ਰੱਖੋ, ਕੋਈ ਪਰੇਸ਼ਾਨ ਨਹੀਂ ਕਰੇਗਾ। ਐੱਸਪੀ ਟ੍ਰੈਫਿਕ ਨੇ ਕਿਹਾ ਕਿ ਮਨੁੱਖੀ ਜੀਵਨ ਅਨਮੋਲ ਹੈ। ਉਸ ਦੀ ਸੁਰੱਖਿਆ ਲਈ ਸਰਕਾਰ ਨੂੰ ਜ਼ੁਰਮਾਨੇ ਦੀ ਰਾਸ਼ੀ ਵਧਾਉਣੀ ਪਈ। ਆਰਥਿਕ ਸਜ਼ਾ ਵਧਾਉਣ ਨਾਲ ਸੰਭਵ ਹੈ ਕਿ ਲੋਕਾਂ ਦੀ ਸੋਚ 'ਚ ਫ਼ਰਕ ਪਵੇਗਾ। ਕੋਈ ਹਾਦਸਾ ਦੱਸ ਕੇ ਨਹੀਂ ਵਾਪਰਦਾ। ਜੇਕਰ ਬਾਈਕ ਚਲਾਉਂਦੇ ਹੋ ਤਾਂ ਹੈਲਮਟ ਪਹਿਨੋ, ਸੀਟ ਬੈਲਟ ਲਾ ਕੇ ਕਾਰ ਚਲਾਓ। ਅਜਿਹਾ ਕਰ ਕੇ ਤੁਸੀਂ ਨਾ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰੋਗੇ, ਸਗੋਂ ਪੁਲਿਸ ਦਾ ਵੀ ਸਹਿਯੋਗ ਕਰੋਗੇ।

ਡਿਜ਼ੀ ਲਾਕਰ ਤੇ ਐੱਮ ਆਵਾਜਾਈ 'ਚ ਅਪਲੋਡ ਕਰ ਲਓ ਵਾਹਨ ਦੇ ਕਾਗਜ਼ਾਤ

ਐੱਸਪੀ ਟ੍ਰੈਫਿਕ ਨੇ ਕਿਹਾ ਕਿ ਵਾਹਨ ਕਾਜ਼ਾਤ ਡਿਜ਼ੀ ਲਾਕਰ ਤੇ ਐੱਮ ਟ੍ਰੈਫਿਕ ਐਪ 'ਚ ਅਪਲੋਡ ਕਰ ਲਓ। ਚੈਕਿੰਗ ਦੌਰਾਨ ਇਸ ਨੂੰ ਵਿਖਾਉਣ 'ਤੇ ਚਲਾਨ ਨਹੀਂ ਹੋਵੇਗਾ। ਵਾਹਨ ਮਾਲਕ ਨੂੰ ਕਾਗਜ਼ਾਤ ਨਾਲ ਲੈ ਕੇ ਨਹੀਂ ਚੱਲਣਾ ਪਵੇਗਾ।


ਹੈਲਮਟ ਦਾ ਪੈਸਾ ਲੈਣ ਵਾਲੇ ਸਟੈਂਡ ਸੰਚਾਲਕਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਸ਼ਹਿਰ ਦੇ ਕਈ ਮਲਟੀਸਟੋਰੀ ਅਤੇ ਸ਼ਾਪਿੰਗ ਕੰਪਲੈਕਸ 'ਚ ਪਾਰਕਿੰਗ ਦਾ ਠੇਕਾ ਲੈਣ ਵਾਲੇ ਮਨਮਰਜ਼ੀ 'ਤੇ ਉਤਾਰੂ ਹਨ। ਗੱਡੀ ਦੇ ਨਾਲ ਹੀ ਹੈਲਮਟ ਰੱਖਣ ਦੇ ਵੀ ਰੁਪਏ ਵਸੂਲ ਰਹੇ ਹਨ। ਨਾ ਤਾਂ ਗੱਡੀ 'ਚ ਹੈਲਮਟ ਲਾਕ ਕਰਨ ਦਿੰਦੇਹਨ ਅਤੇ ਨਾ ਹੀ ਨਾ ਲਿਜਾਣ ਦਿੰਦੇ ਹਨ। ਵਿਰੋਧ ਕਰਨ ਵਾਲਿਆਂ ਨਾਲ ਬਦਸਲੂਕੀ ਵੀ ਕਰਦੇ ਹਨ। ਇਸ ਮੁੱਦੇ 'ਤੇ ਐੱਸਪੀ ਨੇ ਕਿਹਾ ਕਿ ਹੈਲਮਟ ਰੱਖਣ ਦਾ ਟੈਕਸ ਵਸੂਲਣਾ ਨਾਜਾਇਜ਼ ਹੈ। ਅਜਿਹਾ ਕਰਨ ਵਾਲੇ ਸਟੈਂਡ ਸੰਚਾਲਕਾਂ ਖ਼ਿਲਾਫ਼ ਕਾਰਵਾਈ ਹੋਵੇਗੀ।

Posted By: Jagjit Singh