ਗੁਹਾਟੀ: ਅਸਾਮ 'ਚ ਹੜ੍ਹ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਬ੍ਰਹਮਪੁੱਤਰ ਸਮੇਤ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਨਦੀਆਂ ਆਫ਼ਰੀਆਂ ਹੋਈਆਂ ਹਨ।

ਕਿਸਾਨਾਂ ਦੀ ਮਿਹਨਤ 'ਪਾਣੀ-ਪਾਣੀ', ਰਜਬਾਹੇ 'ਚ ਪਿਆ ਪਾੜ, ਸਾਰ ਨਾ ਲਏ ਜਾਣ 'ਤੇ ਕਿਸਾਨਾਂ ਨੇ ਬਠਿੰਡਾ-ਬਾਦਲ ਸੜਕ ਕੀਤੀ ਜਾਮ

ਕਾਜ਼ੀਰੰਗਾ ਨੈਸ਼ਨਲ ਪਾਰਕ ਦਾ 90 ਫ਼ੀਸਦੀ ਹਿੱਸਾ ਪਾਣੀ 'ਚ ਡੁੱਬ ਗਿਆ ਹੈ। ਇਸ ਨਾਲ ਸ਼ਿਕਾਰ ਰੋਕਣ ਲਈ ਬਣਾਈ ਗਈਆਂ 199 'ਚੋਂ 155 ਚੌਕੀਆਂ ਪ੍ਰਭਾਵਿਤ ਹੋਈਆਂ ਹਨ। ਜਿਸ ਕਾਰਨ ਪਾਰਕ ਪ੍ਰਸ਼ਾਸਨ ਨੂੰ ਰਾਤ-ਦਿਨ ਚੌਕਸੀ ਵਰਤਣੀ ਪੈ ਰਹੀ ਹੈ।

ਕੰਜ਼ੀਰੰਗ ਨੈਸ਼ਨਲ ਪਾਰਕ ਦੀ ਮੰਡਲ ਜੰਗਲਾਤ ਅਧਿਕਾਰੀ ਰੋਹਿਨੀ ਬੱਲਭ ਸੌਕੀਆ ਨੇ ਕਿਹਾ ਕਿ ਜੰਗਲਾਤ ਰੱਖਿਅਕ ਤੋਂ ਇਲਾਵਾ ਸੂਬਾ ਆਫ਼ਤ ਪ੍ਰਬੰਧਨ ਟੀਮ ਨੂੰ ਵੀ ਪਾਰਕ ਦੀ ਸੁਰੱਖਿਆ 'ਚ ਲਗਾਇਆ ਗਿਆ ਹੈ। ਰੱਖਿਅਕ ਅਧਿਕਾਰੀ ਜਾਨ ਜੋਖ਼ਮ 'ਚ ਪਾ ਕੇ ਬੇੜੀਆਂ ਰਾਹੀਂ ਸੁਰੱਖਿਆ 'ਤੇ ਨਜ਼ਰ ਰੱਖੇ ਹੋਏ ਹਨ।

ਸੋਨਭੱਦਰ 'ਚ ਜ਼ਮੀਨੀ ਝਗੜੇ ਦੌਰਾਨ ਗੋਲ਼ੀ ਮਾਰ ਕੇ 9 ਲੋਕਾਂ ਦੀ ਹੱਤਿਆ, ਲਾਠੀਆਂ-ਗੰਡਾਸੇ ਵੀ ਚੱਲੇ

ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਮੰਗਲਵਾਰ ਨੂੰ ਇੱਥੇ ਮੁੱਖ ਮੰਤਰੀ ਸੋਨੋਵਾਲ ਨਾਲ ਬੈਠਕ ਕਰ ਕੇ ਹੜ੍ਹ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਹਾਲਾਤ ਨਾਲ ਨਜਿੱਠਣ ਲਈ ਕੇਂਦਰ ਨੇ ਸੂਬਾਈ ਆਫਤ ਪ੍ਰਤੀਕਿਰਿਆ ਫੰਡ ਨੂੰ 251.55 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਸਰਬਰਾਨੰਦ ਸੋਨੋਵਾਲ ਨਾਲ ਗੱਲ ਕਰ ਹੜ੍ਹ ਦਾ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਸੂਬੇ 'ਚ ਹੜ੍ਹ ਪ੍ਰਭਾਵਿਤ 33 ਜ਼ਿਲ੍ਹਿਆਂ 'ਚ ਹਾਲਾਤ ਖ਼ਰਾਬ ਹੋ ਗਏ ਹਨ। ਹੁਣ ਤਕ 17 ਲੋਕਾਂ ਦੀ ਮੌਤ ਹੋ ਗਈ ਤੇ 45 ਲੱਖ ਲੋਕ ਪ੍ਰਭਾਵਿਤ ਹੋਏ ਹਨ।

Posted By: Akash Deep