ਨਈ ਦੁਨੀਆ (ਉਜੈਨ) : ਮੱਧ ਪ੍ਰਦੇਸ਼ ਦੇ ਉਜੈਨ 'ਚ ਜਿਓਤਿਰਿਲੰਗ ਮਹਾਕਾਲ ਮੰਦਰ 'ਚ ਕਾਊਂਟਰ 'ਤੇ ਛੇਤੀ ਹੀ ਪੰਜ ਗ੍ਰਾਮ ਚਾਂਦੀ ਦੇ ਸਿੱਕੇ ਉਪਲਬਧ ਹੋਣਗੇ। ਮੰਦਰ ਕਮੇਟੀ ਨੇ ਸਿੱਕਿਆਂ ਦਾ ਡਿਜ਼ਾਈਨ ਤਿਆਰ ਕਰਵਾ ਲਿਆ ਹੈ। ਇਕ ਦੋ ਦਿਨਾਂ 'ਚ ਮਹਾਰਾਸ਼ਟਰ ਦੇ ਸੁਨਿਆਰੇ ਨੂੰ ਸਿੱਕੇ ਬਣਾਉਣ ਦਾ ਆਰਡਰ ਦਿੱਤਾ ਜਾਵੇਗਾ। ਪਹਿਲੇ ਪੜਾਅ 'ਚ ਕਰੀਬ 4 ਕਿੱਲੋ ਚਾਂਦੀ ਤੋਂ 3995 ਸਿੱਕੇ ਬਣਵਾਏ ਜਾਣਗੇ। ਸਹਾਇਕ ਪ੍ਰਸ਼ਾਸਕ ਚੰਦਰਸ਼ੇਖਰ ਜੋਸ਼ੀ ਨੇ ਦੱਸਿਆ ਕਿ ਫਿਲਹਾਲ ਮੰਦਰ ਕਮੇਟੀ 10 ਗ੍ਰਾਮ ਚਾਂਦੀ ਦੇ ਸਿੱਕਿਆਂ ਦੀ ਵਿਕਰੀ ਕਰਨਾ ਚਾਹੁੰਦੀ ਹੈ। ਇਸ ਦੀ ਕੀਮਤ 1100 ਰੁਪਏ ਹੈ। ਭਗਤਾਂ ਦੀ ਸਹੂਲਤ ਲਈ ਪੰਜ ਗ੍ਰਾਮ ਚਾਂਦੀ ਦੇ ਸਿੱਕੇ ਤਿਆਰ ਕਰਵਾਏ ਜਾ ਰਹੇ ਹਨ। ਇਸਦਾ ਡਿਜ਼ਾਈਨ ਤਿਆਰ ਹੋ ਗਿਆ ਹੈ। ਸਿੱਕੇ ਬਣ ਕੇ ਆਉਣ ਤੋਂ ਬਾਅਦ ਇਸ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ। ਇਸ ਤੋਂ ਬਾਅਦ ਇਹ ਕਾਊਂਟਰਾਂ 'ਤੇ ਵਿਕਰੀ ਲਈ ਉਪਲਬਧ ਹੋਣਗੇ। ਪੰਜ ਗ੍ਰਾਮ ਚਾਂਦੀ ਦੇ ਸਿੱਕੇ ਦੀ ਕੀਮਤ ਦਾ ਫ਼ੈਸਲਾ ਬੈਠਕ 'ਚ ਲਿਆ ਜਾਵੇਗਾ। ਫਿਲਹਾਲ ਇਸ ਦੀ ਕੀਮਤ 550 ਰੁਪਏ ਰੱਖਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।