ਸਟੇਟ ਬਿਊਰੋ, ਕੋਲਕਾਤਾ : ਬੰਗਾਲ 'ਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਕੋਲਕਾਤਾ ਦੇ ਇਕ ਗੋਦਾਮ 'ਚ ਖੜ੍ਹੇ ਭਾਜਪਾ ਦੀ ਪਰਿਵਰਤਨ ਯਾਤਰਾ ਦੇ ਚੋਣ ਰੱਥ (ਪ੍ਰਚਾਰ ਵੈਨ) 'ਚ ਭੰਨਤੋੜ ਦੇ ਮਾਮਲੇ 'ਚ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ। ਕੋਲਕਾਤਾ ਪੁਲਿਸ ਨੇ ਇਨ੍ਹਾਂ ਪੰਜ ਵਿਅਕਤੀਆਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਅਪਰਾਧ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭੰਨਤੋੜ ਦੀ ਘਟਨਾ ਤੋਂ ਬਾਅਦ ਭਾਜਪਾ ਨੇ ਦੋਸ਼ ਲਾਇਆ ਸੀ ਕਿ ਸੱਤਾਧਾਰੀ ਤਿ੍ਣਮੂਲ ਕਾਂਗਰਸ ਦੇ ਗੁੰਡਿਆਂ ਨੇ ਕਾਦਾਪਾਰਾ 'ਚ ਗੋਦਾਮ 'ਚ ਵੜ੍ਹ ਕੇ ਪ੍ਰਚਾਰ ਵੈਨ ਨੂੰ ਤੋੜ ਦਿੱਤਾ ਤੇ ਇਸ 'ਚ ਲੱਗੇ ਐੱਲਈਡੀ ਸਮੇਤ ਲੈਪਟਾਪ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਹ ਘਟਨਾ ਬੰਗਾਲ 'ਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਹੀ ਸ਼ੁੱਕਰਵਾਰ ਦੇਰ ਰਾਤ ਵਾਪਰੀ ਸੀ।


ਐਤਵਾਰ ਨੂੰ ਬੰਗਲਾ ਦੇ ਦੌਰੇ 'ਤੇ ਆਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਇਸ ਘਟਨਾ ਬਾਰੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦੀ ਹਨੇਰੀ ਨਾਲ ਮਮਤਾ ਬੈਨਰਜੀ ਡਰ ਗਈ ਹੈ. ਇਸ ਕਾਰਨ ਤਿ੍ਣਮੂਲ ਦੇ ਸਮਰਥਕ ਭਾਜਪਾ ਦੀ ਪਰਿਵਰਤਨ ਰੈਲੀ 'ਤੇ ਹਮਲੇ ਕਰ ਰਹੇ ਹਨ।

Posted By: Rajnish Kaur