ਕੋਲਕਾਤਾ: ਮੌਸਮ ਵਿਭਾਗ ਅਕਸਰ ਮੌਸਮ ਖ਼ਰਾਬ ਹੋਣ 'ਤੇ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਚਿਤਾਵਨੀ ਦਿੰਦੇ ਰਹਿੰਦਾ ਹੈ। ਅਜਿਹੀ ਹੀ ਬੰਗਾਲ ਦੀ ਖਾੜ੍ਹੀ 'ਚ ਤੂਫ਼ਾਨ ਦੀ ਚਿਤਾਵਨੀ ਦੇ ਬਾਵਜੂਦ ਚਾਰ ਜੁਲਾਈ ਨੂੰ ਕੁਝ ਮਛੇਰੇ ਡੂੰਘੇ ਸਮੁੰਦਰ 'ਚ ਚਲੇ ਗਏ। ਮੌਸਮ ਨੇ ਆਪਣਾ ਰੰਗ ਦਿਖਾਇਆ ਤੇ ਉਹ ਲਾਪਤਾ ਹੋ ਗਏ। ਲਾਪਤਾ ਹੋਏ ਇਨ੍ਹਾਂ ਮਛੇਰਿਆਂ 'ਚੋਂ ਬਾਕੀਆਂ ਦਾ ਪਤਾ ਨਹੀਂ ਪਰ ਇਕ ਮਛੇਰਾ ਬੁੱਧਵਾਰ ਨੂੰ ਸੁਰੱਖਿਅਤ ਕੱਢ ਲਿਆ ਗਿਆ।

ਦੁੱਧ ਖ਼ਰੀਦਣ ਲਈ ਪੈਸਾ ਨਹੀਂ ਸੀ ਤਾਂ ਗਲ਼ਾ ਘੁਟ ਕੇ ਸ਼ਾਂਤ ਕਰ ਦਿੱਤੀ ਭੁੱਖ


ਬਚਾਏ ਗਏ ਮਛੇਰੇ ਦਾ ਨਾਂ ਰਵਿੰਦਰਨਾਥ ਦਾਸ ਹੈ ਤੇ ਉਸ ਦੇ ਜ਼ਿੰਦਾ ਰਹਿਣ ਦੀ ਕਹਾਣੀ ਕਿਸੇ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਇਸ ਮਛੇਰੇ ਨੇ ਤੂਫ਼ਾਨ 'ਚ ਫਸਣ ਤੋਂ ਬਾਅਦ ਭੁੱਖਾ-ਪਿਆਸਾ ਰਹਿ ਪੰਜ ਦਿਨ ਤਕ ਤੈਰ ਕੇ ਖ਼ੁਦ ਨੂੰ ਜ਼ਿੰਦਾ ਰੱਖਿਆ ਹੈ। ਉਸ ਨੂੰ ਹੁਣ ਬੰਗਲਾਦੇਸ਼ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਜਾਣੋ ਲਾੜੇ ਦੀ ਉਸ ਕਰਤੂਤ ਬਾਰੇ, ਜਿਸ ਤੋਂ ਬਾਅਦ ਲਾੜੀ ਬੋਲੀ- ਕੁਝ ਵੀ ਹੋਵੇ ਨਹੀਂ ਲਵਾਂਗੀ 7 ਫੇਰੇ

ਰਵਿੰਦਰਨਾਥ ਨੇ ਦੱਸਿਆ ਕਿ ਉਸ ਨੇ ਪੰਜ ਦਿਨਾਂ ਤਕ ਬਿਨਾਂ ਲਾਈਫ ਸੇਵਿੰਗ ਜੈਕੇਟ ਦੇ ਭੁੱਖੇ-ਪਿਆਸੇ ਡੂੰਘੇ ਸਮੁੰਦਰ 'ਚ ਤੈਰ ਕੇ ਆਪਣੀ ਜਾਨ ਬਚਾਈ ਹੈ। ਬੰਗਲਾਦੇਸ਼ ਸਰਹੱਦੀ ਖੇਤਰ 'ਚ ਬੁੱਧਵਾਰ ਸਵੇਰੇ 11 ਵਜੇ ਸਮੁੰਦਰ 'ਚੋ ਲੰਘ ਰਹੇ ਇਕ ਜਹਾਜ਼ 'ਚ ਸਵਾਰ ਲੋਕਾਂ ਦੀ ਨਜ਼ਰ ਪਈ ਤਾਂ ਰਵਿੰਦਰਨਾਥ ਨੂੰ ਬਚਾਇਆ ਗਿਆ। ਹਾਲੇ ਵੀ 24 ਮਛੇਰਿਆਂ ਦਾ ਪਤਾ ਨਹੀਂ ਲੱਗ ਸਕਿਆ। ਵੈਸਟ ਬੰਗਾਲ ਯੂਨਾਇਟਿਡ ਫਿਸ਼ਰਮੈਨ ਐਸੋਸੀਏਸ਼ਨ ਦੇ ਸਕੱਤਰ ਬਿਜੋਨ ਮਾਇਤੀ ਨੇ ਦੱਸਿਆ ਕਿ ਲਾਪਤਾ ਮਛੇਰੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਕਾਕਦੀਪ ਦੇ ਰਹਿਣ ਵਾਲੇ ਹਨ।

Posted By: Akash Deep