ਬੈਂਗਲੁਰੂ : ਇਸਰੋ ਚੀਫ (ISRO Chairperson) ਡਾ. ਕੇ ਸਿਵਨ (Dr. K. Sivan) ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਭਾਰਤ ਦਾ ਚੰਦਰਯਾਨ-3 (Chandrayaan 2) 15 ਜੁਲਾਈ ਨੂੰ ਦੁਪਹਿਰੇ 2.51 ਵਜੇ ਚੰਦਰਮਾ ਲਈ ਟੇਕਆਫ ਕਰੇਗਾ। ਇਸ ਤੋਂ ਪਹਿਲਾਂ ਭਾਰਤੀ ਪੁਲਾੜ ਏਜੰਸੀ ਨੇ ਭਾਰਤ ਦੇ ਪੁਲਾੜ ਮਿਸ਼ਨ ਚੰਦਰਯਾਨ-2 ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਉਮੀਦ ਹੈ ਕਿ ਚੰਦਰਯਾਨ-2 ਛੇ ਸਤੰਬਰ ਨੂੰ ਚੰਦਰਮਾ 'ਤੇ ਉਤਰ ਜਾਵੇਗਾ।

ਭਾਰਤੀ ਪੁਲਾੜ ਏਜੰਸੀ ਇਸਰੋ 11 ਸਾਲ ਬਾਅਦ ਇਕ ਵਾਰੀ ਫਿਰ ਚੰਦਰਮਾ ਦੀ ਸਤ੍ਹਾ 'ਤੇ ਜਾਣ ਲਈ ਤਿਆਰ ਹੈ। ਦੇਸ਼ ਦੇ ਦੂਸਰੇ ਮੂਨ ਮਿਸ਼ਨ ਚੰਦਰਯਾਨ-2 'ਚ ਕਈ ਖਾਸੀਅਤਾਂ ਹਨ। ਚੰਦਰਯਾਨ-2 'ਚ ਇਕ ਵੀ ਵਿਦੇਸ਼ੀ ਪੇਲੋਡ (ਪੁਲਾੜ ਯਾਨ ਦਾ ਹਿੱਸਾ) ਨਹੀਂ ਹੋਵੇਗਾ। ਮਿਸ਼ਨ ਵਿਚ 13 ਭਾਰਤੀ ਪੇਲੋਡ (ਪੁਲਾੜ ਯਾਨ ਦਾ ਹਿੱਸਾ) ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਇਕ ਉਪਕਰਨ ਸ਼ਾਮਲ ਕੀਤਾ ਗਿਆ ਹੈ। ਇਸ ਦੇ ਉਲਟ ਭਾਰਤ ਦੇ ਪਹਿਲੇ ਚੰਦਰ ਮਿਸ਼ਨ ਚੰਦਰਯਾਨ-1 ਦੇ ਆਰਬਿਟਰ 'ਚ 3 ਯੂਰਪੀ ਅਤੇ 2 ਅਮਰੀਕਾ ਦੇ ਪੇਲੋਡਸ ਸਨ।

ਇਸਰੋ ਮੁਤਾਬਿਕ 13 ਭਾਰਤੀ ਪੇਲੋਡ (ਆਰਬਿਟਰ 'ਤੇ ਅੱਠ, ਲੈਂਡਰ 'ਤੇ ਤਿੰਨ ਤੇ ਰੋਵਰ 'ਤੇ ਦੋ) ਅਤੇ ਇਕ ਅਮਰੀਕੀ ਪੈਸਿਵ ਐਕਸਪੈਰੀਮੈਂਟ (ਉਪਕਰਨ)...।' ਹਾਲਾਂਕਿ, ਇਸਰੋ ਨੇ ਇਨ੍ਹਾਂ ਦੇ ਉਦੇਸ਼ਾਂ ਬਾਰੇ ਜਾਣਕਾਰੀ ਨਹੀਂ ਦਿੱਤੀ। 3.8 ਟਨ ਵਜ਼ਨੀ ਇਸ ਪੁਲਾੜ ਯਾਨ ਦੇ ਤਿੰਨ ਮਡਿਊਲ ਹਨ। ਇਨ੍ਹਾਂ ਵਿਚ ਆਰਬਿਟਰ, ਲੈਂਡਰ (ਵਿਕਰਮ) ਤੇ ਰੋਵਰ (ਪ੍ਰਗਿਆਨ) ਸ਼ਾਮਲ ਹਨ। ਇਸ ਦੇ ਲਈ ਸਾਰੇ ਮਡਿਊਲ ਤਿਆਰ ਕੀਤੇ ਜਾ ਰਹੇ ਹਨ।

ਇਸਰੋ ਮੁਤਾਬਿਕ ਇਸ ਮੁਹਿੰਮ 'ਚ ਜੀਐੱਸਐੱਲਵੀ ਮਾਰਕ-3 ਲਾਂਚਿੰਗ ਯਾਨ ਦਾ ਇਸਤੇਮਾਲ ਕੀਤਾ ਜਾਵੇਗਾ। ਆਰਬਿਟਰ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਉਸ ਦਾ ਚੱਕਰ ਲਗਾਉਂਦੇ ਹੋਏ ਵਿਗਿਆਨਕ ਪ੍ਰਯੋਗ ਕਰੇਗਾ। ਲੈਂਡਰ (ਵਿਕਰਮ) ਚੰਦਰਮਾ ਦੇ ਦੱਖਣੀ ਧਰੂਵ 'ਤੇ ਉਤਰੇਗਾ ਅਤੇ ਰੋਵਰ (ਪ੍ਰਗਿਆਨ) ਆਪਣੀ ਜਗ੍ਹਾ 'ਤੇ ਪ੍ਰਯੋਗ ਕਰੇਗਾ। ਇਨ੍ਹਾਂ ਦੋਨਾਂ 'ਚ ਵੀ ਪ੍ਰਯੋਗ ਲਈ ਉਪਕਰਨ ਲਗਾਏ ਗਏ ਹਨ।

ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਜਨਵਰੀ ਵਿਚ ਕਿਹਾ ਸੀ, 'ਅਸੀਂ ਉਸ ਜਗ੍ਹਾ ਉਤਰਨ ਜਾ ਰਹੇ ਹਾਂ ਜਿੱਥੇ ਕੋਈ ਨਹੀਂ ਪਹੁੰਚਿਆ ਹੈ...ਯਾਨੀ ਚੰਦਰਮਾ ਦੇ ਦੱਖਣੀ ਧਰੂਵ 'ਤੇ। ਇਸ ਖੇਤਰ ਨੂੰ ਹਾਲੇ ਤਕ ਖੰਗਾਲਿਆ ਨਹੀਂ ਗਿਆ ਹੈ।' ਚੰਦਰਯਾਨ-2 ਪਿਛਲੇ ਚੰਦਰਯਾਨ-1 ਮਿਸ਼ਨ ਦਾ ਉੱਨਤ ਐਡੀਸ਼ਨ ਹੈ। ਚੰਦਰਯਾਨ-1 ਮੁਹਿੰਮ ਕਰੀਬ 10 ਸਾਲ ਪਹਿਲਾਂ ਕੀਤੀ ਗਈ ਸੀ।

ਚੰਦਰਯਾਨ-2 ਦੀ ਲਾਂਚਿੰਗ 'ਚ ਕਿਉਂ ਹੋਈ ਦੇਰ?

ਚੰਦਰਯਾਨ-2 ਦੀ ਲਾਂਚਿੰਗ ਤੋਂ ਪਹਿਲਾਂ ਕੁਝ ਟੈਸਟ ਲਈ ਲਾਂਚਿੰਗ ਨੂੰ ਅਪ੍ਰੈਲ 2018 ਅਤੇ ਫਿਰ ਅਕਤੂਬਰ 2018 ਤਕ ਟਾਲਿਆ ਗਿਆ। ਜੂਨ 2018 ਵਿਚ ਇਸਰੋ ਨੇ ਫ਼ੈਸਲਾ ਕੀਤਾ ਕਿ ਕੁਝ ਜ਼ਰੂਰੀ ਬਦਲਾਅ ਕਰ ਕੇ ਚੰਦਰਯਾਨ-2 ਦੀ ਲਾਂਚਿੰਗ ਜਨਵਰੀ 2019 ਵਿਚ ਹੋਵੇਗੀ। ਪਹਿਲਾਂ ਇਸ ਨੂੰ ਫਰਵਰੀ 2019 ਤਕ ਟਾਲਿਆ ਗਿਆ ਅਤੇ ਫਿਰ ਅਪ੍ਰੈਲ 2019 'ਚ ਵੀ ਇਸ ਦੀ ਲਾਂਚਿੰਗ ਦੀਆਂ ਖਬਰਾਂ ਤਾਂ ਆਈਆਂ ਪਰ ਇਕ ਵਾਰੀ ਫਿਰ ਲਾਂਚਿੰਗ ਟਾਲ ਦਿੱਤੀ ਗਈ। ਪਰ ਹੁਣ ਇਸਰੋ ਨੇ ਕਿਹਾ ਹੈ ਕਿ 9 ਤੋਂ 16 ਜੁਲਾਈ ਵਿਚਕਾਰ ਚੰਦਰਯਾਨ-2 ਨੂੰ ਲਾਂਚ ਕੀਤਾ ਜਾਵੇਗਾ।

Posted By: Seema Anand