ਨਵੀਂ ਦਿੱਲੀ, ਏਐੱਨਆਈ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਨੂੰ ਭੂਟਾਨ 'ਚ ਇਕ ਹਾਈਡ੍ਰੋਇਲੈਕਟ੍ਰਿਕ ਪ੍ਰਜੋਕੈਟ ਲਈ ਸਮਝੌਤੇ ਦੇ ਦਸਤਖ਼ਤ ਸਮਾਗਮ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ। ਇਸ ਦੇ ਨਾਲ ਹੀ ਭੂਟਾਨ 'ਚ ਪਹਿਲਾਂ ਜੁਆਇੰਟ ਵੈਂਚਰ ਦੀ ਸ਼ੁਰੂਆਤ ਹੋਵੇਗੀ ਜੋ 600 ਮੈਗਾਵਾਟ ਦੇ ਖੋਲਾਗਛੁ ਜੇਵੀ-ਹਾਇਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਨਿਰਮਾਣ ਕਰੇਗਾ।

ਇਸ ਏਗ੍ਰੀਮੈਂਟ 'ਤੇ ਭੂਟਾਨ ਸਰਕਾਰ ਤੇ ਖੋਲੋਂਗਛੂ ਹਾਇਡ੍ਰੋ ਐਨਰਜੀ ਲਿਮਿਟੇਡ ਨੇ ਦਸਤਖ਼ਤ ਕੀਤੇ ਸਨ। ਪ੍ਰੋਜੋਕੈਟ ਦੇ 2025 ਦੇ ਅਗਸਤ 'ਚ ਪੂਰਾ ਹੋਣ ਦੀ ਉਮੀਦ ਹੈ। ਖੋਲੋਂਗਛੂ ਹਾਈਡ੍ਰੋ ਐਨਰਜੀ ਲਿਮਿਟੇਡ ਜੁਆਇੰਟ ਵੈਂਚਰ ਕੰਪਨੀ ਹੈ। ਭੂਟਾਨ ਦੇ ਡ੍ਰੂਕ ਗ੍ਰੀਨ ਪਾਵਰ ਕਾਰਪੋਰੇਸ਼ਨ ਤੇ ਭਾਰਤ ਦੇ ਸਤਲੁਜ ਜਲ ਬਿਜਲੀ ਨਿਗਮ ਲਿਮਿਟਡ ਵਿਚਕਾਰ ਇਹ ਸਮਝੌਤਾ ਹੋਇਆ ਹੈ। ਇਹ ਪ੍ਰੋਜੈਕਟ ਪੂਰਵੀ ਭੂਟਾਨ ਦੇ ਤ੍ਰਸ਼ਿਆਂਗਤਸੇ ਜ਼ਿਲ੍ਹੇ 'ਚ ਖੋਲੋਂਗਛੂ ਨਦੀ ਦੇ ਹੇਠਲੇ ਇਲਾਕੇ 'ਚ ਬਣਾਇਆ ਗਿਆ ਹੈ।

Posted By: Amita Verma