ਜੇਐਨਐਨ, ਗੁਰੂਗ੍ਰਾਮ : ਗਰਮੀ ਵੱਧਣ ਦੇ ਨਾਲ ਨਾਲ ਹੀ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲੇ ਵਿਚ ਦਿੱਲੀ ਦੇ ਨਾਲ ਲਗਦੇ ਗੁਰੂਗ੍ਰ੍ਰਾਮ ਸਥਿਤ ਖੇੜਕੀ ਦੌਲ ਵਿਚ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਵਿਚ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫੈਕਟਰੀ ਵਿਚ ਗੈਸ ਦਾ ਸਿਲੰਡਰ ਫੱਟਣ ਨਾਲ ਇਹ ਅੱਗ ਲੱਗੀ ਹੈ। ਉਥੇ ਕੰਪਨੀ ਵੱਲੋਂ ਕੁਝ ਘਰ ਖਾਲੀ ਕਰਾਉਣ ਲਈ ਪੁਲਿਸ ਫੋਰਸ ਦੀ ਮਦਦ ਲਈ ਜਾ ਰਹੀ ਹੈ। ਅੱਗ ਕਿਵੇਂ ਲੱਗੀ ਅਤੇ ਅੱਗ ਕਾਰਨ ਕਿੰਨਾ ਨੁਕਸਾਨ ਹੋਇਆ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ।

ਸੁਚਨਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੇ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਸੈਨੇਟਾਈਜ਼ਰ ਦੀ ਫੈਕਟਰੀ ਨੂੰ ਅੱਗ ਲੱਗੀ ਹੋਣ ਕਾਰਨ ਅੱਗ ਬੁਝਾਉਣ ਲਈ ਕਾਫੀ ਸਾਵਧਾਨੀ ਵਰਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਅੱਗ ਸਟੇਲਾ ਫੈਕਟਰੀ ਦੇ ਗੋਦਾਮ ਨੂੰ ਲੱਗੀ ਹੈ। ਇਹ ਫੈਕਟਰੀ ਕਾਸਮੈਟਿਕ, ਪਰਫਿਊਮ ਆਦਿ ਦਾ ਸਮਾਨ ਬਣਾਉਂਦੀ ਹੈ। ਫੈਕਟਰੀ ਦੇ ਨੇੜਲੇ 5 ਘਰ ਖਾਲੀ ਕਰਾਏ ਗਏ ਹਨ।

Posted By: Tejinder Thind