ਇੰਦੌਰ, ਏਐੱਨਆਈ। ਦੇਸ਼ ਦੇ ਦੋ ਵੱਡੇ ਸ਼ਹਿਰਾਂ 'ਚ ਮਹਾਰਾਸ਼ਟਰ ਤੇ ਇੰਦੌਰ 'ਚ ਵੱਡਾ ਹਾਦਸਾ ਹੋ ਗਿਆ ਹੈ। ਇੰਦੌਰ ਦੇ ਗੋਲਡਨ ਹੋਟਲ 'ਚ ਭਿਆਨਕ ਅੱਗ ਲੱਗ ਗਈ ਹੈ। ਉੱਥੇ ਹੀ ਮਹਾਰਾਸ਼ਟਰ ਦੇ ਭਿਵੰਡੀ 'ਚ ਇਕ ਗੋਦਾਮ 'ਚ ਅੱਗ ਲੱਗ ਗਈ। ਜਾਣਕਾਰੀ ਮੁਤਾਬਿਕ ਇੰਦੌਰ ਦੇ ਵਿਜੈ ਨਗਰ ਸਥਿਤ ਗੋਲਡਨ ਹੋਟਲ 'ਚ ਅੱਗ ਲੱਗੀ ਹੈ। ਮੌਕੇ 'ਤੇ ਤੁਰੰਤ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਵਿਭਾਗ ਦੇ ਮੁਲਾਜ਼ਮ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਜੁਟ ਗਏ ਹਨ। ਹੋਟਲ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ। ਹਾਲਾਂਕਿ ਹਾਲੇ ਤਕ ਅੱਜ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।


ਉੱਥੇ ਹੀ ਮਹਾਰਾਸ਼ਟਰ ਦੇ ਭਿਵੰਡੀ ਸਥਿਤ ਗੋਦਾਮ 'ਚ ਅੱਗ ਕਿਸ ਕਾਰਨ ਲੱਗੀ ਇਹ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਅਧਿਕਾਰੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚ ਗਏ। ਮਾਮਲੇ 'ਚ ਹੋਰ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।


ਮੱਧ ਪ੍ਰਦੇਸ਼ ਦੇ ਹੋਟਲ 'ਚ ਅਚਾਨਕ ਲੱਗੀ ਅੱਗ ਕਾਰਨ ਲੋਕਾਂ 'ਚ ਭੱਜਦੌੜ ਮੱਚ ਗਈ। ਜਿਸ ਸਮੇਂ ਅੱਗ ਲੱਗੀ ਉਦੋਂ ਹੋਟਲ 'ਚ ਲੋਕ ਮੌਜੂਦ ਸਨ। ਬੜੀ ਮੁਸ਼ਕਲ ਨਾਲ ਲੋਕਾਂ ਨੂੰ ਬਾਹਰ ਕੱਢਿਆ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਪਹੁੰਚ ਗਈਆਂ।

Posted By: Akash Deep