ਚੇਨਈ (ਏਐੱਨਆਈ) : ਭਾਰਤੀ ਸਟੇਟ ਬੈਂਕ (ਐੱਸਬੀਆਈ) ਨਾਲ 88 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਕਰਨ ਲਈ ਸੀਬੀਆਈ ਨੇ ਚੇਨਈ ਸਥਿਤ ਥੰਗਮ ਸਟੀਲਜ਼ ਲਿਮਟਿਡ ਤੇ ਉਸ ਦੇ ਡਾਇਰੈਕਟਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਹ ਐੱਫਆਈਆਰ ਭਾਰਤੀ ਸਟੇਟ ਬੈਂਕ ਦੀ ਸਟ੍ਰੈਸਡ ਅਸੈੱਟਸ ਮੈਨੇਜਮੈਂਟ ਬ੍ਰਾਂਚ ਦੇ ਡਿਪਟੀ ਜਨਰਲ ਮੈਨੇਜਰ ਐੱਸ. ਰਵੀਚੰਦਰਨ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ। ਇਸ 'ਚ ਦੋਸ਼ ਲਾਇਆ ਗਿਆ ਹੈ ਕਿ ਮੈਸਰਜ਼ ਥੰਗਮ ਸਟੀਲਜ਼ ਲਿਮਟਿਡ ਨੇ 109 ਕਰੋੜ ਰੁਪਏ ਦੀ ਫੰਡ ਆਧਾਰਿਤ ਕਰਜ਼ਾ ਸਹੂਲਤ ਹਾਸਲ ਕੀਤੀ ਸੀ ਪਰ ਜਾਅਲੀ ਦਸਤਾਵੇਜ਼ ਦਾਖਲ ਕਰ ਕੇ ਉਸ ਨੇ ਗਬਨ ਕਰ ਲਿਆ। ਇਸ ਤਰ੍ਹਾਂ ਕੰਪਨੀ ਨੇ ਚੇਨਈ ਸਥਿਤ ਓਵਰਸੀਜ਼ ਬੈਂਕ ਆਫ ਐੱਸਬੀਆਈ ਨਾਲ 88.27 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਐੱਫਆਈਆਰ 'ਚ ਕੰਪਨੀ ਦੇ ਨਾਲ-ਨਾਲ ਉਸ ਦੇ ਮੈਨੇਜਿੰਗ ਡਾਇਰੈਕਟਰ ਪੀਐੱਸ ਕ੍ਰਿਸ਼ਨਾਮੂਰਤੀ ਤੇ ਡਾਇਰੈਕਟਰਾਂ ਪੀਕੇ ਵਦੀਵੰਬਲ ਤੇ ਪੀਕੇ ਸ਼੍ਰੀਨਿਵਾਸ ਦਾ ਨਾਂ ਵੀ ਸ਼ਾਮਲ ਹੈ।