ਨਵੀਂ ਦਿੱਲੀ, ਪੀਟੀਆਈ : ਪੂਰਬੀ ਲੱਦਾਖ 'ਚ ਸਰਹੱਦ 'ਤੇ ਤਣਾਅ ਹੋਰ ਘੱਟ ਕਰਨ ਤੇ ਪੂਰੇ ਖੇਤਰ 'ਚ ਸ਼ਾਂਤੀ ਬਹਾਲੀ ਨਿਸ਼ਚਿਤ ਕਰਨ ਦੇ ਉਪਾਅ ਨੂੰ ਅੰਤਿਮ ਰੂਪ ਦੇਣ ਲਈ ਬੁੱਧਵਾਰ ਨੂੰ ਭਾਰਤ ਤੇ ਚੀਨ 'ਚ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋ ਸਕਦੀ ਹੈ। ਫ਼ੌਜੀ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪੂਰਵੀ ਲੱਦਾਖ ਖੇਤਰ 'ਚ ਜ਼ਮੀਨੀ ਸਥਿਤੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦੋਵਾਂ ਧਿਰਾਂ 'ਚ ਕੋਰ ਕਮਾਂਡਰ ਪੱਧਰ ਦੇ ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਹੀ ਫ਼ੌਜੀਆਂ ਨੂੰ ਹਟਾਉਣ ਦੇ ਅਗਲੇ ਪੜਾਅ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।

ਭਾਰਤ ਦੀ ਮੰਗ ਮੁਤਾਬਕ ਚੀਨ ਦੀ People's Liberation Army (ਪੀਐੱਲਏ) ਨੇ ਪਹਿਲਾਂ ਹੀ ਗੋਗਰਾ, Hot springs ਤੇ ਗਲਵਾਨ ਵਾਦੀ ਤੋਂ ਆਪਣੇ ਫ਼ੌਜੀਆਂ ਨੂੰ ਪਿੱਛੇ ਹਟਾ ਲਿਆ ਹੈ। ਪੀਐੱਲਏ ਨੇ ਪਿਛਲੇ ਹਫ਼ਤੇ ਦੌਰਾਨ ਪੈਂਗੋਂਗ ਤਸੋ 'ਚ ਫਿੰਗਰ ਚਾਰ ਖੇਤਰਾਂ 'ਚ ਆਪਣੇ ਫ਼ੌਜੀਆਂ ਦੀ ਗਿਣਤੀ ਵੀ ਬਹੁਤ ਘੱਟ ਕਰ ਦਿੱਤੀ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਚੀਨ ਨੂੰ ਫਿੰਗਰ ਚਾਰ ਤੇ ਫਿੰਗਰ ਅੱਠ 'ਚੋਂ ਆਪਣੇ ਫ਼ੌਜੀਆਂ ਨੂੰ ਹਟਾਉਣਾ ਹੀ ਹੋਵੇਗਾ।

ਸੂਤਰਾਂ ਨੇ ਦੱਸਿਆ ਕਿ ਪੂਰੇ ਖੇਤਰ 'ਚ ਸ਼ਾਂਤੀ ਬਣੀ ਹੋਈ ਹੈ। ਭਾਰਤ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਪੂਰੀ ਨਿਗਰਾਨੀ ਰੱਖੇ ਹੋਈ ਹੈ ਤੇ ਕਿਸੇ ਵੀ ਹਾਲਾਤ ਨਾਲ ਨਿਪਟਨ ਲਈ ਤਿਆਰ ਹੈ। ਦਿੱਲੀ 'ਚ ਬੈਠੇ ਫ਼ੌਜੀ ਤੇ ਸੀਨੀਅਰ ਅਧਿਕਾਰੀ ਵੀ ਲਗਾਤਾਰ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਸੁਰੱਖਿਆ 'ਚ ਕਟੌਤੀ ਦਾ ਕੋਈ ਸਵਾਲ ਹੀ ਨਹੀਂ ਚੁੱਕੇ। ਸੂਤਰਾਂ ਨੇ ਦੱਸਿਆ ਕਿ ਚੌਥੇ ਦੌਰ ਦੀ ਲੈਫਚੀਨੈਂਟ ਜਨਰਲ ਪੱਧਰ ਦੀ ਗੱਲਬਾਤ ਮੰਗਲਵਾਰ ਜਾਂ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ।

ਸ਼ੁੱਕਰਵਾਰ ਦੋਵਾਂ ਦੇਸ਼ਾਂ 'ਚ ਡਿਪਲੋਮੈਟਿਕ ਪੱਧਰ ਦੀ ਗੱਲਬਾਤ ਹੋਈ ਸੀ, ਜਿਸ 'ਚ ਪੂਰਬੀ ਲੱਦਾਖ ਦੇ ਸਰਹੱਦੀ ਖੇਤਰਾਂ ਤੋਂ ਪੂਰੀ ਤਰ੍ਹਾਂ ਨਾਲ ਫ਼ੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਜਾਰੀ ਰੱਖਣ ਤੇ ਸ਼ਾਂਤੀ ਬਣਾਏ ਰੱਖਮ 'ਤੇ ਸਹਿਮਤੀ ਬਣੀ ਸੀ। ਸਰਹੱਦ 'ਤੇ ਤਣਾਅ ਘੱਟ ਕਰਨ ਲਈ ਦੋਵਾਂ ਧਿਰਾਂ 'ਚ ਹੁਣ ਤਕ ਪੰਜ 22 ਤੇ 30 ਜੂਨ ਨੂੰ ਤਿੰਨ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪਹਿਲੇ ਦੌਰ ਦੀ ਗੱਲਬਾਤ ਤੋਂ ਬਾਅਦ 15 ਜੂਨ ਨੂੰ ਫ਼ੌਜੀਆਂ 'ਚ ਗਲਵਾਨ ਵਾਦੀ 'ਚ ਹਿੰਸਕ ਝੜਪ ਹੋਈ ਸੀ, ਜਿਸ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ।

Posted By: Rajnish Kaur