ਲਖਨਊ : ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਹਾਲਤ 'ਚ ਸੁਧਾਰ ਹੈ। ਸ਼ਨਿਚਰਵਾਰ ਨੂੰ ਪੰਜਵੀਂ ਵਾਰੀ ਜਾਂਚ ਕੀਤੀ ਗਈ, ਜਿਸ 'ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਹੁਣ ਇਕ ਵਾਰੀ ਹੋਰ ਨੈਗੇਟਿਵ ਰਿਪੋਰਟ ਆਉਣ 'ਤੇ ਹੀ ਉਨ੍ਹਾਂ ਨੂੰ ਇਨਫੈਕਸ਼ਨ ਮੁਕਤ ਮੰਨਿਆ ਜਾ ਸਕੇਗਾ। ਪਹਿਲੀ ਵਾਰੀ ਰਿਪੋਰਟ ਨੈਗੇਟਿਵ ਆਉਣ 'ਤੇ ਕਨਿਕਾ ਤੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ। ਲੰਡਨ ਤੋਂ ਪਰਤੀ ਕਨਿਕਾ ਨੇ ਲਖਨਊ 'ਚ ਕਈ ਪਾਰਟੀਆਂ ਕੀਤੀਆਂ ਤੇ ਕੁਆਰੰਟਾਈਨ ਨਿਯਮਾਂ ਦੀ ਉਲੰਘਣਾ ਕੀਤੀ। ਇਸ ਲਈ ਕਈ ਮੰਤਰੀ, ਸਾਰੇ ਹਾਈ ਪ੍ਰੋਫਾਈਲ ਲੋਕਾਂ ਨੂੰ ਹੋਮ ਕੁਆਰੰਟਾਈਨ 'ਚ ਜਾਣਾ ਪਿਆ।