ਗੋਦਾਵਰੀ, ਏਐਨਆਈ : ਆਂਧਰਾ ਪ੍ਰਦੇਸ਼ ਪੁਲਿਸ ਨੇ 15 ਮਹੀਨੇ ਤੋਂ ਇਕ ਛੋਟੀ ਜਿਹੀ ਝੁੱਗੀ ਅੰਦਰ ਰਹਿ ਰਹੇ ਪਰਿਵਾਰ ਨੂੰ ਬਾਹਰ ਕੱਢਿਆ ਹੈ। ਦਰਅਸਲ ਆਂਧਰਾ ਪ੍ਰਦੇਸ਼ ਦੇ ਕਦਲੀ ਪਿੰਡ ਵਿਚ ਕੋਰੋਨਾ ਸੰਕ੍ਰਮਣ ਦੇ ਡਰ ਤੋਂ ਪੂਰਾ ਪਰਿਵਾਰ ਆਪਣੀ ਝੁੱਗੀ ਵਿਚ ਬੰਦ ਹੋ ਗਿਆ। ਉਨ੍ਹਾਂ ਦੇ ਮਨਾਂ ਵਿਚ ਇਹ ਡਰ ਬੈਠ ਗਿਆ ਕਿ ਬਾਹਰ ਨਿਕਲਦੇ ਹੀ ਕੋਰੋਨਾ ਕਾਰਨ ਉਨ੍ਹਾਂ ਦੀ ਮੌਤ ਹੋ ਜਾਵੇਗੀ।

ਪਿੰਘ ਦੇ ਸਰਪੰਚ ਚੋਪਲਾ ਗੁਰੂਨਾਥ ਮੁਤਾਬਕ ਕੋਵਿਡ 19 ਕਾਰਨ ਗੁਆਂਢੀ ਦੀ ਮੌਤ ਹੋਣ ਤੋਂ ਬਾਅਦ ਸੰਕ੍ਰਮਣ ਦੇ ਡਰ ਤੋਂ 50 ਸਾਲਾ ਰੂਥੱਮਾ, 32 ਸਾਲਾ ਕਾਂਤਾਮਨੀ ਅਤੇ 30 ਸਾਲਾ ਰਾਣੀ ਲਗਪਗ 15 ਮਹੀਨੇ ਤੋਂ ਆਪਣੀ ਝੁੱਗੀ ਵਿਚ ਬੰਦ ਹਨ। ਇਹ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਸਰਕਾਰ ਯੋਜਨਾ ਤਹਿਤ ਹਾਊਸਿੰਗ ਪਲਾਟ ਨੂੰ ਉਨ੍ਹਾਂ ਲਈ ਵੰਡ ਕਰਨ ਨੂੰ ਲੈ ਕੇ ਪਿੰਡ ਦੇ ਵਾਲੰਟੀਅਰ ਉਨ੍ਹਾਂ ਕੋਲ ਅੰਗੂਠੇ ਦਾ ਨਿਸ਼ਾਨ ਲੈਣ ਗਏ। ਵਾਲੰਟੀਅਰਾਂ ਨੇ ਇਸ ਮਾਮਲੇ ਬਾਰੇ ਪਿੰਡ ਦੇ ਸਰਪੰਚ ਨੂੰ ਜਾਣੂ ਕਰਵਾਇਆ।

ਏਐਨਆਈ ਨਾਲ ਗੱਲਬਾਤ ਕਰਦਿਆਂ, ਗੁਰੂਨਾਥ ਨੇ ਕਿਹਾ, 'ਚੱਟੁਗੱਲਾ ਬੈਨੀ, ( Chuttugalla Benny) ਉਸ ਦੀ ਪਤਨੀ ਅਤੇ ਦੋ ਬੱਚੇ ਇੱਥੇ ਕੋਰੋਨਾ ਦੇ ਡਰੋਂ ਰਹਿੰਦੇ ਹਨ ਅਤੇ 15 ਮਹੀਨੇ ਪਹਿਲਾਂ ਉਨ੍ਹਾਂ ਨੇ ਘਰ ਤੋਂ ਬਾਹਰ ਜਾਣਾ ਬੰਦ ਕਰ ਦਿੱਤਾ ਸੀ। ਇਸ ਸਮੇਂ ਦੌਰਾਨ ਵਲੰਟੀਅਰ ਜਾਂ ਆਸ਼ਾ ਵਰਕਰ ਜੋ ਆਪਣੇ ਘਰਾਂ ਨੂੰ ਗਏ ਸਨ ਨੂੰ ਵਾਪਸ ਪਰਤਣਾ ਪਿਆ ਕਿਉਂਕਿ ਉਨ੍ਹਾਂ ਨੂੰ ਕਿਸੇ ਕਿਸਮ ਦਾ ਹੁੰਗਾਰਾ ਨਹੀਂ ਮਿਲਿਆ। ਹਾਲ ਹੀ ਵਿਚ ਉਸ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਤਿੰਨ ਲੋਕਾਂ ਨੇ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ਕਰ ਲਿਆ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ। ਉਸਨੇ ਅੱਗੇ ਕਿਹਾ, 'ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਥੇ ਚਲੇ ਗਏ। ਰਾਜੋਲੇ ਸਬ ਇੰਸਪੈਕਟਰ ਕ੍ਰਿਸ਼ਨਮਾਚਾਰੀ ਅਤੇ ਟੀਮ ਇਥੇ ਪਹੁੰਚੀ ਅਤੇ ਉਨ੍ਹਾਂ ਨੂੰ ਬੰਦ ਝੁੱਗੀ ਵਿਚੋਂ ਬਾਹਰ ਕੱਢਿਆ। ਉਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ। ਕਈ ਦਿਨਾਂ ਤੋਂ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਨਹਾਇਆ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਵਾਲ ਕੱਟੇ ਸਨ। ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਸਰਪੰਚ ਅਨੁਸਾਰ ਕੁਝ ਦਿਨਾਂ ਲਈ ਅਤੇ ਜੇਕਰ ਪਰਿਵਾਰ ਝੁੱਗੀ ਵਿਚ ਬੰਦ ਰਿਹਾ ਤਾਂ ਉਨ੍ਹਾਂ ਦੀ ਮੌਤ ਹੋ ਜਾਣੀ ਸੀ।

ਸਰਪੰਚ ਨੇ ਦੱਸਿਆ ਕਿ ਹਾਊਸਿੰਗ ਪਲਾਟ ਦੀ ਅਲਾਟਮੈਂਟ ਤੋਂ ਬਾਅਦ ਸਾਡੇ ਵਲੰਟੀਅਰ ਉਨ੍ਹਾਂ ਦੀ ਸਹਿਮਤੀ ਲੈਣ ਗਏ, ਇਥੋਂ ਤਕ ਕਿ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਆਵਾਜ਼ ਦਿੱਤੀ ਤਾਂ ਉਨ੍ਹਾਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੇ ਉਹ ਬਾਹਰ ਆ ਜਾਂਦੇ ਹਨ ਤਾਂ ਉਹ ਮਰ ਜਾਣਗੇ। ਫਿਰ ਵਲੰਟੀਅਰ ਸਾਡੇ ਕੋਲ ਆਇਆ ਅਤੇ ਅਸੀਂ ਉਥੇ ਚਲੇ ਗਏ. ਇਕ ਛੋਟੀ ਜਿਹੀ ਝੁੱਗੀ ਵਿਚ ਬੰਦ ਪਰਿਵਾਰ ਆਪਣੀ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਲਈ ਵੀ ਬਾਹਰ ਨਹੀਂ ਜਾ ਸਕਿਆ. ਅਸੀਂ ਉਸ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ।

Posted By: Tejinder Thind