ਆਂਧਰ ਪ੍ਰਦੇਸ਼ : ਅਕਸਰ ਕਿਹਾ ਜਾਂਦਾ ਹੈ ਕਿ ਕਿਸਮਤ ਕਦੀ ਵੀ ਬਦਲ ਸਕਦੀ ਹੈ। ਕਦੋਂ ਕੀ ਹੋ ਜਾਵੇ ਕੁਝ ਨਹੀਂ ਪਤਾ ਹੁੰਦਾ। ਇਸ ਵਾਰ ਮੌਨਸੂਨ ਨੇ ਇਕ ਕਿਸਾਨ ਦੀ ਕਿਸਮਤ ਇੰਝ ਹੀ ਬਦਲ ਦਿੱਤੀ, ਰਾਤੋਂ-ਰਾਤ ਕਿਸਾਨ ਆਮ ਆਦਮੀ ਤੋਂ ਲੱਖਪਤੀ ਬਣ ਗਿਆ। ਜਿਸ ਖੇਤ 'ਚ ਜੁਤਾਈ-ਬੁਆਈ ਕਰ ਕੇ ਹੁਣ ਤਕ ਉਹ ਆਪਣਾ ਤੇ ਪਰਿਵਾਰ ਦਾ ਪੇਟ ਭਰ ਰਿਹਾ ਸੀ, ਉਸੇ ਖੇਤ ਨੇ ਉਸ ਨੂੰ ਇਕਦਮ ਲੱਖਪਤੀ ਬਣਾ ਦਿੱਤਾ। ਇਹ ਘਟਨਾ ਆਂਧਰ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੀ ਹੈ। ਇੱਥੇ ਇਕ ਕਿਸਾਨ ਆਪਣੇ ਖੇਤ ਦੀ ਬਦੌਲਤ ਰਾਤੋਂ-ਰਾਤ ਲੱਖਪਤੀ ਬਣ ਗਿਆ।

ਹਾਏ-ਹਾਏ ਮਹਿੰਗਾਈ : ਗ਼ਰੀਬ ਨੂੰ ਪਵੇਗੀ ਹੁਣ 'ਟਮਾਟਰ ਦੀ ਮਾਰ', 80 ਰੁਪਏ ਕਿੱਲੇ ਤਕ ਪਹੁੰਚੇ ਭਾਅ

ਇੰਝ ਲੱਭਿਆ ਹੀਰਾ

ਹੋਇਆ ਕੁਝ ਇਸ ਤਰ੍ਹਾਂ ਕਿ ਕਿਸਾਨ ਆਪਣੇ ਖੇਤ 'ਚ ਜੁਤਾਈ ਕਰ ਰਿਹਾ ਸੀ। ਇਸੇ ਦੌਰਾਨ ਉਸ ਨੂੰ ਜ਼ਮੀਨ 'ਤੇ ਕੁਝ ਚਮਕਣ ਵਾਲੀ ਚੀਜ਼ ਦਿਖਾਈ ਦਿੱਤੀ। ਕਿਸਾਨ ਨੇ ਉਸ ਨੂੰ ਉਠਾ ਲਿਆ ਅਤੇ ਕੱਪੜੇ ਨਾਲ ਰਗੜ ਕੇ ਦੇਖਿਆ ਤਾਂ ਉਸ ਨੂੰ ਉਹ ਹੀਰੇ ਵਾਂਗ ਲੱਗਿਆ। ਉਸ ਤੋਂ ਬਾਅਦ ਉਸ ਨੂੰ ਆਪਣੇ ਕੋਲ ਰੱਖ ਲਿਆ, ਅਗਲੇ ਦਿਨ ਇਲਾਕੇ 'ਚ ਇਕ ਸੁਨਿਆਰ ਕੋਲ ਲੈ ਕੇ ਪਹੁੰਚਿਆ। ਉਸ ਨੇ ਚਮਕੀਲੀ ਚੀਜ਼ ਦੇਖੀ ਤੇ ਉਸ ਨੂੰ ਹੀਰਾ ਦੱਸਿਆ।

ਪੋਸਟ ਆਫਿਸ ਦੀਆਂ ਇਹ ਦੋ ਬੱਚਤ ਯੋਜਨਾਵਾਂ ਦਿੰਦੀਆਂ ਹਨ 8.5 ਫ਼ੀਸਦੀ ਤੋਂ ਜ਼ਿਆਦਾ ਵਿਆਜ, ਜਲਦੀ ਕਰੋ...

ਕਿਸਾਨ ਨੇ ਸੁਨਿਆਰ ਨੂੰ ਇਸ ਹੀਰੇ ਦੀ ਬਾਜ਼ਾਰ ਦੀ ਕੀਮਤ ਦੱਸੀ। ਕਿਸਾਨ ਨੇ ਸੁਨਿਆਰ ਨੂੰ ਕਿਹਾ ਕਿ ਉਹ ਉਸ ਨੂੰ ਵੇਚਣਾ ਚਾਹੁੰਦਾ ਹੈ ਤਾਂ ਸੁਨਿਆਰ ਉਸ ਨੂੰ ਕਿੰਨੇ ਰੁਪਏ ਦੇ ਦੇਵੇਗਾ, ਦੋਨਾਂ ਵਿਚਾਲੇ ਮੋਲ-ਭਾਅ ਹੋਇਆ। ਅਖੀਰ 'ਚ ਕਿਸਾਨ ਨੇ ਹੀਰਾ ਇਕ ਸਥਾਨਕ ਵਪਾਰੀ ਨੂੰ ਵੇਚ ਦਿੱਤਾ ਅਤੇ ਉਸ ਤੋਂ 13.50 ਲੱਖ ਰੁਪਏ ਨਗਦ ਅਤੇ 5 ਤੋਲੇ ਸੋਨਾ ਲੈ ਕੇ ਚਲਾ ਗਿਆ। ਅਚਾਨਕ ਕਿਸਾਨ ਦੇ ਜੀਵਨ 'ਚ ਆਏ ਬਦਲਾਅ ਤੇ ਉਸ ਦੇ ਰਹਿਣ-ਸਹਿਣ 'ਚ ਹੋਈ ਤਰੱਕੀ ਨੂੰ ਦੇਖ ਕੇ ਬਾਕੀ ਲੋਕ ਹੈਰਾਨ ਰਹਿ ਗਏ। ਇਹ ਖ਼ਬਰ ਪੂਰੇ ਇਲਾਕੇ 'ਚ ਫੈਲ ਗਈ। ਕਿਸੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Seema Anand