ਨਵੀਂ ਦਿੱਲੀ : Farooq Abdullah Dance : ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਦਾ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ। ਅਸਲ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਸਹਿਰਇੰਦਰ ਕੌਰ ਦਾ ਵਿਆਹ ਹਾਲ ਹੀ 'ਚ ਦਿੱਲੀ 'ਚ ਹੋਇਆ ਸੀ, ਜਿਸ ਵਿਚ ਫਿਲਮ ਤੇ ਸਿਆਸੀ ਜਗਤ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਪੁੱਜੀਆਂ ਸਨ। ਇਸ ਵਿਆਹ 'ਚ ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੇ ਬੇਟੇ ਇਬਰਾਹਮ ਅਲੀ ਖ਼ਾਨ ਵੀ ਨਜ਼ਰ ਆਏ ਸਨ। ਸੈਫ ਦੇ ਬੇਟੇ ਇਬਰਾਹਮ ਅਲੀ ਖ਼ਾਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਪਰ ਵਿਆਹ 'ਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਫ਼ਾਰੂਕ ਅਬਦੁੱਲਾ ਦਾ ਡਾਂਸ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਵੀਡੀਓ 'ਚ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਡਾਂਸ ਕਰਦੇ ਦਿਸ ਰਹੇ ਹਨ। ਵੀਡੀਓ 'ਚ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਫਾਰੂਕ ਅਬਦੁੱਲਾ ਡਾਂਸ ਕਰਦੇ ਕਰਦੇ ਥੋੜ੍ਹੀ ਦੇਰ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਡਾਂਸ ਕਰਨ ਲਈ ਖਿੱਚ ਕੇ ਨਾਲ ਲੈ ਆਉਂਦੇ ਹਨ।

Posted By: Seema Anand