ਜੇਐਨਐਨ,ਨਵੀਂ ਦਿੱਲੀ : ਜਾਣਕਾਰੀ ਮੁਤਾਬਕ ਸੋਨੀਪਤ ਵਿਚ ਹਜ਼ਾਰਾਂ ਅੰਦੋਲਨਕਾਰੀਆਂ ਨੇ ਕੇਐਮਪੀ ਅਤੇ ਕੇਜੀਪੀ ’ਤੇ ਜਾਮ ਲਾਇਆ। ਇਸ ਦੌਰਾਨ ਹਾਈਵੇਅ ਦੇ ਜ਼ੀਰੋ ਪੁਆਇੰਟ ’ਤੇ ਚਡ਼੍ਹਨ ਅਤੇ ਉਤਰਨ ਵਾਲੇ ਵਾਹਨਾਂ ਨੂੰ ਰੋਕ ਦਿੱਤਾ ਹੈ। ਇਸ ਨਾਲ ਦੋਵੇਂ ਹਾਈਵੇਅ ’ਤੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਹਨ। ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ 11 ਵਜੇ ਦੀ ਬਜਾਏ ਅੰਦੋਲਨਕਾਰੀ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਗਏ ਅਤੇ ਜਾਮ ਲਾ ਦਿੱਤਾ।

ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ 100 ਦਿਨ ਪੂਰੇ ਹੋਣ ’ਤੇ ਸ਼ਨੀਵਾਰ ਨੂੰ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਜਾਮ ਕਰਨ ਦਾ ਐਲਾਨ ਕੀਤਾ ਹੈ। ਐਕਸਪ੍ਰੈਸ ਵੇਅ ’ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਆਵਾਜਾਈ ਪ੍ਰਭਾਵਿਤ ਰਹੇਗੀ। ਉਧਰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 28 ਨਵੰਬਰ ਤੋਂ ਯੂਪੀ ਗੇਟ ’ਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਵੀ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇ ਕੇਐਮਪੀ ਟੋਲ ਨੂੰ ਫਰੀ ਕਰਾਉਣ ਅਤੇ ਐਕਸਪ੍ਰੈਸ ਵੇਅ ਨੂੰ ਜਾਮ ਕਰਨ ਲਈ ਸ਼ਨੀਵਰ ਨੂੰ ਰਵਾਨਾ ਹੋਣਗੇ।

ਸ਼ੁੱਕਰਵਾਰ ਨੂੰ ਯੂਪੀ ਗੇਟ ਧਰਨੇ ਵਾਲੀ ਥਾਂ ’ਤੇ ਮੰਚ ਤੋਂ ਪ੍ਰਦਰਸ਼ਨਕਾਰੀਆਂ ਦੇ ਨੇਤਾਵਾਂ ਨੇ ਲੋਕਾਂ ਨੂੰ ਕੇਐਮਪੀ ਪਹੁੰਚਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਐਤਾਵਰ ਨੂੰ ਯੂਪੀ ਗੇਟ ’ਤੇ ਮਹਾਪੰਚਾਇਤ ਹੋਵੇਗੀ। ਇਸ ਵਿਚ ਹੋਰ ਸੂਬਿਆਂ ਦੇ ਕਿਸਾਨ ਵੀ ਸ਼ਾਮਲ ਹੋਣਗੇ। ਇਸ ਮਹਾਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਤੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਵੀ ਸ਼ਾਮਲ ਹੋਣਗੇ।ਇਸ ਮਹਾ ਪੰਚਾਇਤ ਵਿਚ ਅਗਲੀ ਰਣਨੀਤੀ ’ਤੇ ਚਰਚਾ ਹੋਵੇਗੀ।

ਉਥੇ ਸੰਯੁਕਤ ਕਿਸਾਨ ਮੋਰਚਾ ਗਾਜੀਪੁਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੱਲ੍ਹ ਡਾਸਨਾ, ਦੁਹਾਈ, ਬਾਗਪਤ, ਦਾਦਰੀ, ਗ੍ਰੇਟਰ ਨੋਇਡਾ ਜਾਮ ਕੀਤਾ ਜਾਵੇਗਾ। ਕਾਲੀ ਪੱਟੀ ਬੰਨ੍ਹੀ ਜਾਵੇਗੀ। ਟੋਲ ਪਲਾਜ਼ੇ ਫਰੀ ਕਰਾਏ ਜਾਣਗੇ। ਸ਼ੁੱਕਰਵਾਰ ਨੂੰ ਮੰਚ ਤੋਂ ਸੰਬੋਧਨ ਕਰਦੇ ਹੋਏ ਆਗੂ ਤੇਜਿੰਦਰ ਸਿੰਘ ਵਿਰਕ ਨੇ ਪ੍ਰਦਰਸ਼ਨਕਾਰੀਆਂ ਨੂੰ ਜ਼ਿਆਦਾ ਗਿਣਤੀ ਵਿਚ ਕੇਐਮਪੀ ਪਹੁਚੰਣ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਕੇਐਮਪੀ ’ਤੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਆਵਾਜਾਈ ਰੋਕੀ ਜਾਵੇਗੀ। ਇਸ ਦੇ ਨਾਲ ਹੀ ਕੇਐਮਪੀ ਟੋਲ ਨੂੰ ਵੀ ਇਸ ਸਮੇਂ ਲਈ ਫਰੀ ਕਰਾਇਆ ਜਾਵੇਗਾ। ਪ੍ਰਰਦਸ਼ਨਕਾਰੀਆਂ ਨੇ ਇਕ ਪੰਚਾਇਤ ਦੌਰਾਨ ਪਹਿਲਾਂ ਤੋਂ ਹੀ ਕੇਐਮਪੀ ਨੂੰ ਜਾਮ ਕਰਨ ਅਤੇ ਟੋਲ ਫਰੀ ਕਰਨ ਦਾ ਐਲਾਨ ਕੀਤਾ ਸੀ। ਕਈ ਪਾਸਿਆਂ ਤੋਂ ਪ੍ਰਦਰਸ਼ਨਕਾਰੀ ਸ਼ਨੀਵਾਰ ਨੂੰ ਕੇਐਮਪੀ ਪਹੁੰਚਣਗੇ।

Posted By: Tejinder Thind