ਨਵੀਂ ਦਿੱਲੀ, ਏਐੱਨਆਈ : ਤਿੰਨ ਖੇਤੀ ਕਾਨੂੰਨਾਂ ਸਬੰਧੀ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਸੋਮਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ 'ਤੇ ਇਸ ਅੰਦੋਲਨ 'ਚ ਔਰਤਾਂ ਦੀ ਭੂਮਿਕਾ ਨਜ਼ਰ ਆਈ। ਹਰਿਆਣਾ ਤੇ ਪੰਜਾਬ ਤੋਂ ਵੱਡੀ ਗਿਣਤੀ 'ਚ ਔਰਤਾਂ ਟਿਕਰੀ ਬਾਰਡਰ ਪਹੁੰਚੀਆਂ ਤੇ ਅੰਦੋਲਨ 'ਚ ਸ਼ਾਮਲ ਹੋਈਆਂ।

ਇਸ ਪ੍ਰਦਰਸ਼ਨ 'ਚ ਅਦਾਕਾਰਾ ਸੋਨੀਆ ਮਾਨ ਵੀ ਸ਼ਾਮਲ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਜਿਨਸੀ ਸ਼ੋਸ਼ਣ ਖ਼ਿਲਾਫ਼ ਹਮੇਸ਼ਾ ਆਵਾਜ਼ ਉਠਾਉਣੀ ਚਾਹੀਦੀ ਹੈ। ਦੁਨੀਆ ਭਰ ਵਿਚ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਅਜਿਹੇ ਦਿਨਾਂ 'ਤੇ ਸਾਨੂੰ ਕੋਈ ਨਾ ਕੋਈ ਪ੍ਰਣ ਕਰਨਾ ਚਾਹੀਦੈ ਤੇ ਉਸ 'ਤੇ ਕੰਮ ਕਰਨਾ ਚਾਹੀਦਾ।

ਚੇਤੇ ਰਹੇ ਕਿ ਬੀਤੇ 100 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਆਪਣੀ ਮੰਗਾਂ ਨੂੰ ਲੈ ਕੇ ਇਹ ਕਿਸਾਨ ਧਰਨਾ ਦੇ ਰਹੇ ਹਨ। 26 ਜਨਵਰੀ ਨੂੰ ਹੋਏ ਹੰਗਾਮੇ ਤੋਂ ਬਾਅਦ ਅੰਦੋਲਨ ਥੋੜ੍ਹਾ ਹਲਕਾ ਪਿਆ ਸੀ ਪਰ ਹੁਣ ਕਿਸਾਨਾਂ ਨੂੰ ਇਸ ਨਾਲ ਜੋੜਨ ਲਈ ਤਮਾਮ ਸੂਬਿਆਂ 'ਚ ਮਹਾਪੰਚਾਇਤ ਵੀ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਜੋੜਿਆ ਜਾ ਰਿਹਾ ਹੈ। ਪਿੰਡ ਤੋਂ ਇਕ ਕਿਸਾਨ ਇਕ ਟ੍ਰੈਕਟਰ ਤੇ 10 ਦਿਨਾਂ ਦਾ ਸਮਾਂ ਮੰਗਿਆ ਜਾ ਰਿਹਾ ਹੈ ਜਿਸ ਨਾਲ ਅੰਦੋਲਨ ਨੂੰ ਮਜ਼ਬੂਤੀ ਮਿਲੀ ਰਹੇ। ਹੁਣ ਕਿਸਾਨ ਗਰਮੀ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ। ਉਸ ਦੇ ਲਈ ਪ੍ਰਦਰਸ਼ਨ ਵਾਲੀਆਂ ਥਾਵਾਂ 'ਤੇ ਝੌਪੜੀਆਂ ਆਦਿ ਬਣਾਈਆਂ ਜਾ ਰਹੀਆਂ ਹਨ।

Posted By: Seema Anand