ਨਵੀਂ ਦਿੱਲੀ, ਜੇਐੱਨਐੱਨ : ਨੋਇਡਾ ਦੇ ਡੀਸੀਪੀ ਰਾਜੇਸ਼ ਕੁਮਾਰ ਨੇ ਕਿਹਾ ਕਿ ਦਿੱਲੀ-ਨੋਇਡਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅੰਬੇਡਕਰ ਮੈਮੋਰੀਅਲ ਪਾਰਕ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕੀ ਯੂਪੀ ਤੋਂ ਆਏ ਕਿਸਾਨ ਰੋਡ 'ਤੇ ਬੈਠ ਗਏ ਸਨ ਜਿਸ ਨਾਲ ਜਾਮ ਲੱਗ ਰਿਹਾ ਸੀ। ਹੁਣ ਉਨ੍ਹਾਂ ਨੂੰ ਪਾਰਕ ਵਿਚ ਪ੍ਰਦਰਸ਼ਨ ਕਰਨ ਨੂੰ ਕਿਹਾ ਗਿਆ ਹੈ।ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਸਾਨ ਅੰਦੋਲਨ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ 'ਤੇ ਘਟੀਆ ਸਿਆਸਤ ਕਰਨ ਦਾ ਦੋਸ਼ ਲਗਾਇਆ। ਕੇਜਰੀਵਾਲ ਨੇ ਕਿਹਾ ਕਿ ਭਲਕੇ ਕੈਪਟਨ ਨੇ ਮੇਰੇ 'ਤੇ ਦੋਸ਼ ਲਗਾਇਆ ਕਿ ਮੈਂ ਤਿੰਨ ਖੇਤੀ ਕਾਨੂੰਨਾਂ ਨੂੰ ਪਾਸ ਕੀਤਾ ਹੈ ਜਦਕਿ ਕੈਪਟਨ ਨੂੰ ਵੀ ਪਤਾ ਹੈ ਕਿ ਕਾਨੂੰਨ ਕੇਂਦਰ ਨੇ ਪਾਸ ਕੀਤੇ ਹਨ। ਜਿਸ ਦਿਨ ਇਨ੍ਹਾਂ ਕਾਨੂੰਨਾਂ 'ਤੇ ਰਾਸ਼ਟਰਪਤੀ ਨੇ ਸਾਈਨ ਕਰ ਦਿੱਤੇ, ਉਹ ਕਾਨੂੰਨ ਦੇਸ਼ ਭਰ ਵਿਚ ਲਾਗੂ ਹੋ ਗਏ। ਇਹ ਕੋਈ ਸੂਬਾ ਸਰਕਾਰ ਦਾ ਮਾਮਲਾ ਨਹੀਂ ਹੈ। ਇਸ ਲਈ ਕਿਸਾਨ ਦਿੱਲੀ ਆਏ ਹਨ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਨੇ ਝੂਠ ਕਿਉਂ ਬੋਲਿਆ। ਇਸ ਦਾ ਕਾਰਨ ਕੇਂਦਰ ਸਰਕਾਰ ਦਾ ਉਨ੍ਹਾਂ 'ਤੇ ਦਬਾਅ ਹੈ। ਕੈਪਟਨ 'ਤੇ ਈਡੀ ਦੇ ਮਾਮਲੇ ਚੱਲ ਰਹੇ ਹਨ ਜਿਨ੍ਹਾਂ ਵਿਚ ਉਨ੍ਹਾਂ 'ਤੇ ਨੋਟਿਸ ਕੀਤੇ ਗਏ ਹਨ। ਇਸ ਲਈ ਕੈਪਟਨ ਭਾਜਪਾ ਦੀ ਭਾਸ਼ਾ ਬੋਲ ਰਹੇ ਹਨ।

3 ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ 7ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਬੁੱਧਵਾਰ ਨੂੰ ਟਿਕਰੀ ਬਾਰਡਰ, ਸਿੰਘੂ ਬਾਰਡਰ ਨਾਲ ਦਿੱਲੀ-ਯੂਪੀ ਬਾਰਡਰ 'ਤੇ ਹਜ਼ਾਰਾਂ ਕਿਸਾਨ ਧਰਨੇ 'ਤੇ ਬੈਠੇ ਹੋਏ ਹਨ। ਬੁੱਧਵਾਰ ਨੂੰ ਦਿੱਲੀ ਤੋਂ ਨੋਇਡਾ 'ਚ ਭਾਰਤੀ ਕਿਸਾਨ ਪ੍ਰੀਸ਼ਦ ਦੇ ਲੋਕਾਂ ਨੂੰ ਮਹਾ ਮਾਇਆ ਨੇੜੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਾਰਿਆਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਦੋਸ਼ ਹੈ ਕਿ ਨੋਇਡਾ ਤੋਂ ਡੀਐੱਨਡੀ ਦੇ ਰਾਸਤੇ ਦਿੱਲੀ ਜਾਣ ਦੀ ਜ਼ਿਦ ਕਰ ਰਹੇ ਸਨ। ਕਰੀਬ 60 ਕਿਸਾਨ ਪੁਲਿਸ ਲਾਈਨ 'ਚ ਕੈਦ ਕੀਤੇ ਗਏ ਹਨ। ਉੱਥੇ ਹੀ ਨੋਇਡਾ ਸੈਕਟਰ 14ਏ ਸਥਿਤ ਨੋਇਡਾ ਪ੍ਰਵੇਸ਼ ਦੁਆਰਾ ਦਿੱਲੀ ਤੋਂ ਆਉਣ ਵਾਲੇ ਰਾਸਤੇ ਨੂੰ ਕਿਸਾਨਾਂ ਤੇ ਪੁਲਿਸ ਦੌਰਾਨ ਹੋਈ ਸਹਿਮਤੀ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਹੈ।

ਸਿੰਘੂ ਬਾਰਡਰ 'ਤੇ ਸੋਨੀਪਤ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨੇ 'ਤੇ ਹਜ਼ਾਰਾਂ ਕਿਸਾਨ ਬੈਠੇ ਹੋਏ ਹਨ। ਬੁੱਧਵਾਰ ਦੁਪਹਿਰ 'ਚ ਕਿਸਾਨਾਂ ਨੂੰ ਸੰਬੋਧਿਤ ਦੌਰਾਨ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਖੇਤੀ ਕਾਨੂੰਨ ਦੀ ਕਾਪੀ ਪਾੜੀ। - ਇਸ ਦੌਰਾਨ ਕਈ ਕਿਲੋਮੀਟਰ ਦੂਰ ਤੋਂ ਆਏ ਕਿਸਾਨਾਂ ਦੇ ਮੋਬਾਈਲ ਫੋਨ ਡਿਸਚਾਰਜ ਹੋਣ ਲੱਗੇ ਹਨ। ਅਜਿਹੇ 'ਚ ਹਰਿਆਣਾ ਤੇ ਪੰਜਾਬ ਤੋਂ ਆਏ ਕਿਸਾਨ 26 ਨਵੰਬਰ ਤੋਂ ਹੀ ਬੈਠ ਕੇ ਟਰੈਕਟਰ ਦੀ ਬੈਟਰੀ ਤੋਂ ਹੀ ਆਪਣੇ ਮੋਬਾਈਲ ਫੋਨ ਚਾਰਜ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਥੇ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਅਜੋਕੇ ਸਮੇਂ 'ਚ ਮੋਬਾਈਲ ਫੋਨ ਚਾਰਜ ਨਾ ਹੋਵੇ ਤਾਂ ਬੇਚੈਨੀ ਹੋਣ ਲਗਦੀ ਹੈ। ਅਜਿਹੇ ਸਮੇਂ 'ਚ ਲੋਕ ਬਾਰੀ-ਬਾਰੀ ਫੋਨ ਚਾਰਜ ਕਰ ਕੇ ਕੰਮ ਚੱਲਾ ਰਹੇ ਹਨ। ਫਹਿਤਗੜ੍ਹ ਸਾਹਿਬ ਦੇ ਕਿਸਾਨ ਦਿਲਬਾਗ ਸਿੰਘ, ਗੁਰਲਾਲ ਸਿੰਘ ਤੇ ਕਿਸਾਨ ਜਤਿੰਦਰ ਸਿੰਘ ਨੇ ਕਿਹਾ ਕਿ ਬੈਟਰੀ ਨਾਲ ਚਾਰਜ ਕਰਨ 'ਤੇ ਮੋਬਾਈਲ ਘੱਟ ਸਮੇਂ ਤਕ ਹੀ ਚਾਰਜ ਰਹਿੰਦਾ ਹੈ। ਇਸ ਵਜ੍ਹਾ ਨਾਲ ਪਰੇਸ਼ਾਨੀ ਹੋ ਰਹੀ ਹੈ ਪਰ ਕਿੰਨੀ ਵੀ ਮੁਸ਼ਕਿਲ ਹੋ ਜਾਵੇ ਹੁਣ ਉਹ ਪਿੱਛੇ ਹਟਣ ਵਾਲੇ ਨਹੀਂ ਹਨ।

- ਮਿਲੀ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕਿਸਾਨ ਟਰੈਕਟਰ-ਟਰਾਲੀਆਂ 'ਚ ਭਰ ਕੇ ਦਿੱਲੀ ਆਉਣ ਲਈ ਕੂਚ ਕਰ ਗਏ ਹਨ। ਅਜਿਹੇ 'ਚ ਦਿੱਲੀ-ਐੱਨਸੀਆਰ ਦੇ ਲੱਖਾਂ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਪਹਿਲਾਂ ਸਿਰਫ਼ ਸਿੰਘੂ ਤੇ ਟਿਕਰੀ ਬਾਰਡਰ ਹੀ ਸੀਲ ਸਨ ਪਰ ਹੁਣ ਦਿੱਲੀ-ਨੋਇਡਾ ਬਾਰਡਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। - ਤਾਜਾ ਮਾਮਲਿਆਂ 'ਚ ਗੁਰੂਗ੍ਰਾਮ ਦੀ 360 ਪਿੰਡਾਂ ਦੀ ਝਾੜਸਾ ਖਾਪ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਝਾੜਸਾ ਦੇ ਸਰ ਛੋਟੂਰਾਮ ਧਰਮਸ਼ਾਲਾ ਦੇ ਪ੍ਰਧਾਨ ਮਹਿੰਦਰ ਸਿੰਘ ਠਾਕਰਾਨ ਬੁੱਧਵਾਰ ਦੁਪਹਿਰ 12:00 ਵਜੇ ਤੋਂ ਇਕ ਅਹਿਮ ਬੈਠਕ ਕਰਨਗੇ। ਇਸ ਬਾਅਦ ਇਸ ਦਾ ਐਲਾਨ ਕੀਤਾ ਜਾਵੇਗਾ। - ਉੱਥੇ ਹੀ ਦਿੱਲੀ 'ਚ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ 'ਚ ਇਕ ਅਹਿਮ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਪੀਯੂਸ਼ ਗੋਇਲ ਵੀ ਮੌਜ਼ੂਦ ਹਨ।


- ਬੁੱਧਵਾਰ ਨੂੰ ਯੂਪੀ ਗੇਟ 'ਤੇ ਪ੍ਰਦਰਸ਼ਨ ਦੌਰਾਨ ਹਰਦੋਈ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਗਾਂ ਲੈ ਕੇ ਕਿਸਾਨਾਂ ਦੇ ਅੰਦੋਲਨ 'ਚ ਪਹੁੰਚੇ। ਉਨ੍ਹਾਂ ਨੇ ਆਪਣੀ ਗਾਂ ਦਿੱਲੀ ਪੁਲਿਸ ਦੁਆਰਾ ਲਾਏ ਗਏ ਬੈਰੀਕੇਟ ਨਾਲ ਬੰਨ੍ਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਧਰਨੇ 'ਤੇ ਬੈਠੇ ਹਨ। ਪਿੰਡ 'ਚ ਪਸ਼ੂ ਭੁੱਖੇ ਨਹੀਂ ਰਹਿ ਸਕਦੇ। ਅਜਿਹੇ 'ਚ ਇੱਥੇ ਆਪਣੀ ਗਾਂ ਨੂੰ ਵੀ ਅੰਦੋਲਨ 'ਚ ਲੈ ਕੇ ਪਹੁੰਚੇ ਹਨ। ਯੂਪੀ ਗੇਟ 'ਤੇ ਬੈਰੀਕੇਡ ਸਾਹਮਣੇ ਜਮ੍ਹ ਕੇ ਨਾਅਰੇਬਾਜ਼ੀ ਕਰ ਰਹੇ ਹਨ। - ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਟੈਂਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਨਿਹੰਗਾਂ ਨੇ ਬੈਰੀਕੇਡ ਕੋਲ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।


- ਦਿੱਲੀ-ਯੂਪੀ ਬਾਰਡਰ 'ਤੇ ਕਿਸਾਨਾਂ ਨੇ ਬੁੱਧਵਾਰ ਸਵੇਰੇ ਬੈਰੀਕੇਡ ਤੋੜ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਯੂਪੀ ਨਾਲ ਦਿੱਲੀ ਪੁਲਿਸ ਵੀ ਅਲਰਟ ਹੈ।


- ਉੱਥੇ ਹੀ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਆਮ ਲੋਕ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ। ਸਿੰਘੂ ਤੇ ਟਿਕਰੀ ਬਾਰਡਰ ਤੋਂ ਬਾਅਦ ਸੋਮਵਾਰ ਦੇਰ ਰਾਤ ਔਚੰਦੀ ਬਾਰਡਰ ਨੂੰ ਵੀ ਸੀਲ ਕਰ ਦਿੱਤਾ ਗਿਆ। ਇੱਥੇ ਦਿੱਲੀ ਪੁਲਿਸ ਵੱਲੋਂ ਬੈਕੀਕੇਡਿੰਗ ਦੇ ਨਾਲ-ਨਾਲ ਡੰਪਰ ਵੀ ਖੜ੍ਹੇ ਕਰ ਦਿੱਤੇ ਗਏ ਹਨ।

- ਸਿੰਘੂ ਤੇ ਟਿਕਰੀ ਬਾਰਡਰ ਸੀਲ ਹੋਣ ਬਾਅਦ ਔਚੰਦੀ ਬਾਰਡਰ ਤੋਂ ਹੀ ਜ਼ਰੂਰੀ ਸਾਮਾਨ ਨੂੰ ਦਿੱਲੀ ਪਹੁੰਚਾਇਆ ਜਾ ਰਿਹਾ ਹੈ। ਉੱਥੇ ਹੀ ਕੱਚੇ ਰਾਸਤਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਦਿੱਲੀ 'ਚ ਦਰਿਆਪੁਰ ਪਿੰਡ ਤਕ ਹਰਿਆਣਾ 'ਚ ਸੈਦਪੁਰ ਤਕ ਜਾਮ ਲੱਗਾ ਹੋਇਆ ਹੈ। - ਇਸ ਤੋਂ ਪਹਿਲਾ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਨਾਲ ਸਰਕਾਰ ਦੀ ਮੰਗਲਵਾਰ ਨੂੰ ਹੋਈ ਤੀਜੇ ਦੌਰ ਦੀ ਗੱਲਬਾਤ ਵੀ ਬੇਨਤੀਜਾ ਸਮਾਪਤ ਹੋ ਗਈ। ਸਾਰਿਆਂ ਦੀਆਂ ਨਜ਼ਰਾਂ ਹੁਣ ਵੀਰਵਾਰ ਨੂੰ ਹੋਣ ਵਾਲੀ ਚੌਥੇ ਦੌਰ ਦੀ ਗੱਲਬਾਤ 'ਚ ਟਿੱਕ ਗਈਆਂ ਹਨ। - ਉੱਥੇ ਦਿੱਲੀ ਪੁਲਿਸ ਨੇ ਬੁੱਧਵਾਰ ਸਵੇਰੇ ਟਰੈਫਿਕ ਨੂੰ ਲੈ ਕੇ Advisory ਜਾਰੀ ਕੀਤੀ ਹੈ, ਜਿਸ ਮੁਤਾਬਕ ਟਿਕਰੀ ਬਾਰਡਰ, ਝਰੋਦਾ ਬਾਰਡਰ ਤੇ ਝਟੀਕਰਾ ਬਾਰਡਰ ਬੰਦ ਹੈ। ਸਿਰਫ਼ ਦੋ ਪਹੀਆ ਵਾਹਨਾਂ ਚੱਲ ਰਹੇ ਹਨ। ਉੱਥੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦੇ ਚਿੱਲਾ ਬਾਰਡਰ 'ਤੇ ਨੋਇਡਾ ਲਿੰਕ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ, ਅਜਿਹੇ 'ਚ ਨੋਇਡਾ ਤੋਂ ਦਿੱਲੀ ਆਉਣ ਲਈ ਨੈਸ਼ਨਲ ਹਾਈਵੇ-24 ਤੇ ਡੀਐੱਨਡੀ ਦਾ ਇਸਤੇਮਾਲ ਕਰ ਰਹੇ ਹਨ।

Posted By: Rajnish Kaur