ਨਵੀਂ ਦਿੱਲੀ, ਏਜੰਸੀ : ਖੇਤੀ ਬਿੱਲ ਨੂੰ ਲੈ ਕੇ ਅੱਜ ਦੇਸ਼ਭਰ 'ਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਸਣੇ ਵੱਖ-ਵੱਖ ਕਿਸਾਨ ਸੰਗਠਨਾਂ ਨੇ ਅੱਜ ਦੇਸ਼ ਭਰ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ 'ਚ 31 ਸੰਗਠਨ ਸ਼ਾਮਲ ਹੋ ਰਹੇ ਹਨ। ਕਿਸਾਨ ਸੰਗਠਨਾਂ ਨੂੰ ਕਾਂਗਰਸ ਆਰਜੇਡੀ, ਸਮਾਜਵਾਦੀ ਪਾਰਟੀ, ਅਕਾਲੀ ਦਲ, ਟੀਐੱਸਸੀ ਸਣੇ ਕਈ ਪਾਰਟੀਆਂ ਦਾ ਸਾਥ ਵੀ ਮਿਲਿਆ ਹੈ। ਆਰਜੇਡੀ ਆਗੂ ਤੇਜਸਵੀ ਯਾਦਵ ਨੇ ਖੇਤੀ ਸਬੰਧੀ ਬਿੱਲਾਂ ਨੂੰ ਲੈ ਕੇ ਟਰੈਕਟਰ ਰੈਲੀ ਕੱਢੀ ਹੈ। ਇਸ ਤੋਂ ਪਹਿਲਾਂ ਪੰਜਾਬ 'ਚ ਤਿੰਨ ਦਿਸਵ ਰੇਲ ਰੋਕੋ ਮੁਹਿੰਮ ਦੀ ਵੀਰਵਾਰ ਨੂੰ ਸ਼ੁਰੂਆਤ ਹੋ ਗਈ ਹੈ। ਕਿਸਾਨ ਰੇਲਵੇ ਟ੍ਰੈਕ 'ਤੇ ਡਟੇ ਹੋਏ ਹਨ ਤੇ ਬਿੱਲ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਹਰਿਆਣਾ, ਪੰਜਾਬ ਤੇ ਪੱਛਮੀ ਬੰਗਾਲ 'ਚ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਹੋਰ ਸੂਬਿਆਂ ਨਾਲ ਰਾਜਨੀਤਕ ਦਲ ਵੀ ਬਿੱਲਾਂ ਦੇ ਵਿਰੋਧ 'ਚ ਸੜਕਾਂ 'ਤੇ ਉਤਰਣ ਲਈ ਤਿਆਰ ਹਨ।

ਬਿਹਾਰ 'ਚ ਵਿਰੋਧ ਪ੍ਰਦਰਸ਼ਨ 'ਚ ਆਗੂ ਵੀ ਸ਼ਾਮਲ ਹੋ ਰਹੇ ਹਨ। ਇਸ ਕ੍ਰਮ 'ਚ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਖੇਤੀ ਬਿੱਲ ਖ਼ਿਲਾਫ਼ ਟਰੈਕਟਰ ਰੈਲੀ ਕੱਢੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਡੇ ਅੰਨਦਾਤਾ ਨੂੰ ਨਿਧੀ ਦਾਤਾ ਰਾਹੀਂ ਕਠਪੁਤਲੀ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਬਿੱਲ ਖ਼ਿਲਾਫ਼ ਟਰੈਕਟਰ ਰੈਲੀ ਕੱਢੀ ਹੈ। ਬਿੱਲ

ਕਿਸਾਨ ਵਿਰੋਧੀ ਹੈ।

ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਰਾਜਮਾਰਗ ਕੀਤਾ ਬਲਾਕ

ਪੰਜਾਬ ਦੇ ਜਲੰਧਰ 'ਚ ਫਿਲੌਰ ਕੋਲ ਕਿਸਾਨਾਂ ਨੇ ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਰਾਜਮਾਰਗ ਨੂੰ ਬਲਾਕ ਕਰ ਦਿੱਤਾ ਹੈ। ਪੰਜਾਬ 'ਚ ਭਾਰਤ ਬੰਦ ਦੇ ਮੱਦੇਨਜ਼ਰ ਸਾਰੇ ਮਾਰਕੀਟ ਐਸੋਸੀਏਸ਼ਨ ਨੇ ਦੁਕਾਨਾਂ ਬੰਦ ਰੱਖਣ ਨੂੰ ਕਿਹਾ ਹੈ। ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਦਿੱਤੀ ਜਾਵੇਗੀ।

ਪੰਜਾਬ 'ਚ ਰੇਲ ਟ੍ਰੈਕ 'ਤੇ ਬੈਠੇ ਕਿਸਾਨ

ਪੰਜਾਬ ਦੇ ਅੰਮ੍ਰਿਤਸਰ 'ਚ ਕਿਸਾਨ ਮਜ਼ਦੂਰ ਕਮੇਟੀ ਦੇ ਲੋਕਾਂ ਦਾ ਰੇਲ ਰੋਕੋ ਅੰਦੋਲਨ ਜਾਰੀ ਹੈ। ਇੱਥੇ ਕਿਸਾਨਾਂ ਨੇ 24 ਸਤੰਬਰ ਤੋਂ ਅੰਦੋਲਨ ਸ਼ੁਰੂ ਕੀਤਾ ਸੀ ਜੋ 26 ਸਤੰਬਰ ਤਕ ਚਲੇਗਾ।

ਕਰਨਾਟਕ 'ਚ ਕਿਸਾਨਾਂ ਦਾ ਪ੍ਰਦਰਸ਼ਨ

ਕਰਨਾਟਕ ਸਟੇਟ ਫਾਰਮਰਜ਼ ਐਸੋਸੀਏਸ਼ਨ ਦੇ ਮੈਂਬਰ ਬੋਮਨਾਹਲੀ 'ਚ ਬਿੱਲ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਸੁਰੱਖਿਆ ਪ੍ਰਬੰਧਾਂ ਤੇ ਕੋਰੋਨਾ ਸੁਰੱਖਿਆ ਨਿਯਮਾਂ ਨੂੰ ਬਣਾਈ ਰੱਖਣ ਲਈ ਖੇਤਰ 'ਚ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਕੀ ਹੈ ਕਿਸਾਨਾਂ ਦੀ ਚਿੰਤਾ

ਕਿਸਾਨਾਂ ਦੀ ਅਸਲੀ ਚਿੰਤਾ ਐੱਮਐੱਸਪੀ ਨੂੰ ਲੈ ਕੇ ਹੈ। ਖੇਤੀ ਮੰਡੀਆਂ ਨੂੰ ਲੈ ਕੇ ਹੈ। ਉਨ੍ਹਾਂ ਨੂੰ ਡਰ ਹੈ ਕਿ ਨਵੇਂ ਬਿੱਲ ਦੇ ਪ੍ਰਬੰਧਾਂ ਦੀ ਵਜ੍ਹਾ ਕਾਰਨ ਖੇਤੀ ਪੂੰਜੀਪਤੀਆਂ ਤੇ ਕਾਰਪੋਰੇਟ ਘਰਾਣਿਆਂ ਨਾਲ ਹੱਥਾਂ 'ਚ ਚੱਲਿਆ ਜਾਵੇਗਾ। ਕੁਝ ਸੰਗਠਨ ਤੇ ਸਿਆਸੀ ਦਲ ਚਾਹੁੰਦੇ ਹਨ ਕਿ ਐੱਮਐੱਸਪੀ ਨੂੰ ਬਿੱਲ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਅਨਾਜ ਦੀ ਖਰੀਦਦਾਰੀ ਨਿਊਨਤਮ ਸਮਰਥਨ ਮੁੱਲ ਤੋਂ ਹੇਠਾਂ ਨਾ ਹੋਵੇ।

ਸੰਸਦ ਦੇ ਦੋਵੇਂ ਸਦਨਾਂ ਨੇ ਜਿਨ੍ਹਾਂ ਦੋ ਬਿੱਲਾਂ 'ਤੇ ਮੋਹਰ ਲਾਈ ਹੈ ਉਨ੍ਹਾਂ 'ਚ ਪਹਿਲਾਂ ਕਿਸਾਨ ਵਪਾਰ ਤੇ ਵਣਜ ਬਿੱਲ 2020 ਤੇ ਦੂਜਾ ਖੇਤੀ ਕੀਮਤ ਦਾ ਭਰੋਸਾ ਤੇ ਖੇਤੀਬਾੜੀ ਸੇਵਾ 'ਤੇ ਕਰਾਰ ਬਿੱਲ 2020 ਸ਼ਾਮਲ ਹਨ।

Posted By: Ravneet Kaur