ਨਵੀਂ ਦਿੱਲੀ, ਜੇਐੱਨਐੱਨ : 3 ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਰਿਆਣਾ ਸਮੇਤ ਦਰਜਨਭਰ ਸੂਬਿਆਂ ਦੇ ਕਿਸਾਨਾਂ ਦਾ ਅੰਦੋਲਨ ਲਗਾਤਾਰ 5ਵੇਂ ਦਿਨ ਵੀ ਜਾਰੀ ਹੈ। ਸੋਮਵਾਰ ਨੂੰ ਕਿਸਾਨਾਂ ਨੇ ਯੂਪੀ ਗੇਟ 'ਤੇ ਚਿਤਾਵਨੀ ਦਾ ਬੈਨਰ ਲਾ ਦਿੱਤਾ। ਕਿਸਾਨ ਯੂਨੀਅਨ ਦੀ ਧਾਰਾ 288 ਲਾਈ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਪੁਲਿਸ ਨੇ ਧਾਰਾ 144 ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਧਾਰਾ 288 ਲਾ ਕੇ ਉਨ੍ਹਾਂ ਨੇ ਰੋਕ ਲਾ ਦਿੱਤੀ ਹੈ। ਹੁਣ ਅਸੀਂ ਉਨ੍ਹਾਂ ਦੀ ਸਰਹੱਦ 'ਚ ਨਹੀਂ ਜਾਵਾਂਗੇ ਤੇ ਨਾ ਹੀ ਉਨ੍ਹਾਂ ਨੂੰ ਆਪਣੀ ਸਰਹੱਦ 'ਚ ਆਉਣ ਦੇਣਗੇ।

ਕੇਂਦਰ ਸਰਕਾਰ ਦੀ ਪਹਿਲ ਦੇ ਬਾਵਜੂਦ ਕਿਸਾਨ ਸੜਕਾਂ ਤੋਂ ਹਟਣ ਲਈ ਤਿਆਰ ਨਹੀਂ ਹਨ। ਇਸ ਦੌਰਾਨ ਕਿਸਾਨ ਆਗੂ ਬੂਟਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉਸ ਨਾਲ ਫੋਨ ’ਤੇ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਬਿਨਾ ਸ਼ਰਤ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਏ ਹਨ। 36 ਕਿਸਾਨ ਜਥੇਬੰਦੀਆਂ ਦੇ ਨੇਤਾ ਜਲਦ ਹੀ ਹੁਣ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਸਬੰਧ ਵਿਚ ਸ਼ਾਮ ਤਕ ਇਕ ਚਿੱਠੀ ਵੀ ਭੇਜੀ ਜਾਵੇਗੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟਵੀਟ ਕਰ ਕਿਹਾ ਕਿ ਦੇਸ਼ ਭਰ ਵਿਚ ਮੰਡੀਆਂ ਖਤਮ ਨਹੀਂ ਹੋਣਗੀਆਂ ਬਲਕਿ ਚਲਦੀਆਂ ਰਹਿਣਗੀਆਂ। ਉਥੇ ਕਿਸਾਨ ਵੱਖ ਵੱਖ ਰਾਹਾਂ ਤੋਂ ਦਿੱਲੀ ਆ ਰਹੇ ਹਨ।

ਦਿੱਲੀ-ਯੂਪੀ ਬਾਰਡਰ 'ਤੇ ਕਿਸਾਨਾਂ ਨੇ ਸਵੇਰ ਤੋਂ ਹੁਣ ਤਕ 2 ਵਾਰ ਤੋੜਿਆ ਬੈਰੀਕੇਡ, ਸਿੰਘੂ ਬਾਰਡਰ 'ਤੇ ਡਟੇ ਹਨ ਪ੍ਰਦਰਸ਼ਨਕਾਰੀ

ਸੋਮਵਾਰ ਨੂੰ ਯੂਪੀ ਗੇਟ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੁਣ ਤਕ ਦੋ ਵਾਰ ਦਿੱਲੀ ਪੁਲਿਸ ਦਾ ਬੈਰੀਕੇਡ ਤੋੜਿਆ ਹੈ। ਇਸ ਤੋਂ ਪਹਿਲਾ ਐਤਵਾਰ ਨੂੰ ਪੰਜ ਵਾਰ ਬੈਰੀਕੇਡ ਤੋੜਿਆ ਸੀ। ਇਸ ਦੇ ਚੱਲਦੇ ਪੁਲਿਸ ਨੇ ਹੁਣ ਬੈਰੀਕੇਡ ਕੋਲ ਵੱਡੇ-ਵੱਡੇ ਪੱਥਰ ਰੱਖ ਦਿੱਤੇ ਹਨ, ਜਿਸ ਨਾਲ ਕਿਸਾਨ ਇਸ ਨੂੰ ਤੋੜ ਨਹੀਂ ਸਕੇ।

ਸਿੰਘੂ ਬਾਰਡਰ 'ਤੇ ਮੈਡੀਕਲ ਟੀਮ ਮੌਜੂਦ, ਕਰ ਰਹੀ ਪ੍ਰਦਰਸ਼ਕਾਰੀ ਕਿਸਾਨਾਂ ਦੀ ਜਾਂਚ

ਉੱਥੇ ਹੀ ਮੈਡੀਕਲ ਟੀਮ ਵੀ ਸਿੰਘੂ ਬਾਰਡਰ 'ਤੇ ਤੈਨਾਤ ਹੈ ਤੇ ਇੱਥੇ ਮੈਡੀਕਲ ਕੈਂਪ ਲਗਾਇਆ ਗਿਆ ਹੈ। ਇੱਥੇ ਪ੍ਰਦਰਸ਼ਨਕਾਰੀਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੈਡੀਕਲ ਟੀਮ 'ਚ ਸ਼ਾਮਲ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਕੋਵਿਡ-19 ਟੈਸਟ ਕਰਵਾਉਣਾ ਚਾਹੁੰਦੇ ਹਾਂ। ਜੇ Super spreader ਦੀ ਕੋਈ ਸੰਭਾਵਨਾ ਹੈ ਤਾਂ ਬਿਮਾਰੀ ਹੋਰ ਲੋਕਾਂ 'ਚ ਫੈਲ ਸਕਦੀ ਹੈ ਜੋ ਵਿਨਾਸ਼ਕਾਰੀ ਹੋਵੇਗਾ।

ਮੰਡੀਆਂ ਨਹੀਂ ਹੋਣਗੀਆਂ ਖ਼ਤਮ, ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ


ਇਸ ਦੌਰਾਨ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟਵੀਟ ਕਰ ਕੇ ਕਿਹਾ ਹੈ ਕਿ ਦੇਸ਼ 'ਚ ਮੰਡੀਆਂ ਖ਼ਤਮ ਨਹੀਂ ਹੋਣਗੀਆਂ, ਬਲਕਿ ਚੱਲਦੀਆਂ ਰਹਿਣਗੀਆਂ। ਉਨ੍ਹਾਂ ਨੇ ਟਵੀਟ ਕੀਤਾ ਹੈ- 'ਨਵੇਂ ਖੇਤੀ ਕਾਨੂੰਨ ਏਪੀਐੱਮਸੀ ਮੰਡੀਆਂ ਨੂੰ ਖ਼ਤਮ ਨਹੀਂ ਕਰਦੇ ਹਨ। ਮੰਡੀਆਂ ਪਹਿਲਾ ਦੀ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ। ਨਵੇਂ ਕਾਨੂੰਨ ਨੇ ਕਿਸਾਨਾਂ ਨੂੰ ਆਪਣੀ ਫਸਲ ਕੀਤੇ ਵੀ ਵੇਚਣ ਦੀ ਆਜ਼ਾਦੀ ਦਿੱਤੀ ਹੈ। ਜੋ ਵੀ ਕਿਸਾਨਾਂ ਨੂੰ ਸਭ ਤੋਂ ਚੰਗਾ ਰੇਟ ਦੇਵੇਗਾ ਉਹ ਫ਼ਸਲ ਖਰੀਦ ਪਾਵੇਗਾ ਚਾਹੇ ਉਹ ਮੰਡੀ 'ਚ ਹੋਵੇ ਜਾਂ ਮੰਡੀ ਦੇ ਬਾਹਰ। #FarmBills'


ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ

ਸਿੰਘੂ ਨਾਲ ਲੱਗਦੇ ਟਿਕਰੀ ਤੇ ਦਿੱਲੀ-ਯੂਪੀ ਬਾਰਡਰ 'ਤੇ ਵੀ ਕਿਸਾਨਾਂ ਨੇ ਮੋਰਚਾ ਸੰਭਾਲ ਲਿਆ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਦੱਸਿਆ ਕਿ ਸਿੰਘੂ ਤੇ ਟਿਕਰੀ ਬਾਰਡਰ 'ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤੀ ਗਈ ਹੈ।


ਕੇਂਦਰ ਸਰਕਾਰ 'ਤੇ ਤਿੰਨਾਂ ਖੇਤੀ ਕਾਨੂੰਨਾਂ ਦੇ ਵਾਪਸ ਲੈਣ ਦੀ ਮੰਗ


ਉੱਥੇ ਹੀ ਕੇਂਦਰ ਸਰਕਾਰ 'ਤੇ ਤਿੰਨਾਂ ਖੇਤੀ ਕਾਨੂੰਨਾਂ ਦੇ ਵਾਪਸ ਲੈਣ ਲਈ ਦਬਾਅ ਬਣਾਉਣ ਲਈ ਦਿੱਲੀ ਨੂੰ ਕਿਸਾਨਾਂ ਨੇ 3 ਪਾਸਿਆਂ ਤੋਂ ਘੇਰ ਲਿਆ ਹੈ। ਆਲਮ ਇਹ ਹੈ ਕਿ ਹਰਿਆਣਾ ਤੋਂ ਸਿੰਘੂ ਤੇ ਟਿਕਰੀ ਬਾਰਡਰ ਨਾਲ ਯੂਪੀ ਗੇਟ 'ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਭਾਰੀ ਗਿਣਤੀ 'ਚ ਡੇਰਾ ਲਗਾਈ ਹੋਏ ਹਨ। ਯੂਪੀ ਗੇਟ 'ਤੇ ਸੋਮਵਾਰ ਸਵੇਰੇ ਤੋਂ ਕਿਸਾਨਾਂ ਨੇ ਅੰਦੋਲਨ ਤੇਜ਼ ਕਰ ਦਿੱਤਾ ਹੈ। ਯੂਪੀ ਗੇਟ 'ਤੇ ਵੀ ਵੱਡੀ ਗਿਣਤੀ 'ਚ ਕਿਸਾਨ ਐਤਵਾਰ ਰਾਤ ਭਰ ਜਮ੍ਹਾ ਰਹੇ ਤੇ ਸੋਮਵਾਰ ਸਵੇਰ ਦੀ ਸ਼ੁਰੂਆਤ ਉਨ੍ਹਾਂ ਨੇ ਚਾਹ ਪੀਣ ਨਾਲ ਕੀਤੀ।

ਸਰਕਾਰ ਨਾਲ ਗੱਲਬਾਤ ਕਰਨ ਦੇ ਪ੍ਰਸਤਾਵ ਨੂੰ ਕੀਤਾ ਖਾਰਜ


ਇਸ ਦੌਰਾਨ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਪ੍ਰਧਾਨਗੀ 'ਚ ਸੋਨੀਪਤ 'ਚ 30 ਕਿਸਾਨ ਸੰਗਠਨਾਂ ਦੀ ਬੈਠਕ 'ਚ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਉਸ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਗਿਆ, ਜਿਸ 'ਚ ਬੁਰਾੜੀ 'ਚ ਪ੍ਰਦਰਸ਼ਨ ਦੀ ਗੱਲ ਕੀਤੀ ਗਈ ਸੀ।


ਐਤਵਾਰ ਸ਼ਾਮ ਨੂੰ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕਿਸਾਨ ਬਾਹਰੀ ਦਿੱਲੀ ਦੇ ਬੁਰਾੜੀ ਸਥਿਤ ਸੰਤ ਨਿਰੰਕਾਰੀ ਮੈਦਾਨ 'ਚ ਨਹੀਂ ਜਾਣਗੇ। ਇਸ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨ ਦਿੱਲੀ ਨੂੰ ਚਾਰਾਂ ਪਾਸਿਆਂ ਤੋਂ ਘੇਰ ਕੇ ਕੇਂਦਰ ਨੂੰ ਮੰਗਾਂ ਪੂਰੀਆਂ ਕਰਨ ਲਈ ਮਜਬੂਰ ਕਰ ਦੇਣਗੇ। ਕਿਸਾਨ ਚਾਰ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਆਏ ਹਨ। ਜਦੋਂ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਉਹ ਲੋਕ ਧਰਨਾ ਦਿੰਦੇ ਰਹਿਣਗੇ।ਅੰਦੋਲਨ ਨੂੰ ਲੈ ਕੇ ਜੇਪੀ ਨੱਡਾ ਨੇ ਕਹੀ ਇਹ ਗੱਲ


ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿਸਾਨ ਅੰਦੋਲਨ ਤੋਂ ਬਾਅਦ ਬਣੇ ਹਾਲਾਤ 'ਤੇ ਕਾਬੂ ਪਾਉਣ ਤੇ ਸਮੱਸਿਆਵਾਂ ਦੇ ਹੱਲ 'ਤੇ ਚਰਚਾ ਲਈ ਕੇਂਦਰ ਸਰਕਾਰ ਹਰ ਪੱਧਰ 'ਤੇ ਤਿਆਰੀ 'ਚ ਲੱਗੀ ਹੋਈ ਹੈ। ਇਸ ਕੜੀ 'ਚ ਐਤਵਾਰ ਸ਼ਾਮ ਨੂੰ ਹੀ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਘਰ 'ਚ ਇਕ ਉੱਚ ਪੱਧਰੀ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਹਾਜ਼ਰ ਰਹੇ। ਉੱਥੇ ਹੀ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ।

Posted By: Rajnish Kaur