ਨਈ ਦੁਨੀਆ, ਨਵੀਂ ਦਿੱਲੀ : Farmer Protest : ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਗੱਲਬਾਤ ਪਟੜੀ 'ਤੇ ਆਉਂਦੀ ਦਿਸ ਰਹੀ ਹੈ। ਦਿੱਲੀ ਵਿਚ ਗਣਤੰਰਤ ਦਿਵਸ (Republic Day) ਦੇ ਦਿਨ ਕਿਸਾਨ ਟ੍ਰੈਕਟਰ ਰੈਲੀ (Tractor Rally) ਦੌਰਾਨ ਭੜਕੀ ਹਿੰਸਾ ਤੋਂ ਬਾਅਦ ਗੱਲਬਾਤ 'ਚ ਰੇੜਕਾ ਪੈਦਾ ਹੋ ਗਿਆ ਸੀ, ਪਰ ਸਰਬ ਪਾਰਟੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਭਰੋਸੇ ਤੋਂ ਬਾਅਦ ਅਗਲੀ ਬੈਠਕ ਹੁਣ 2 ਫਰਵਰੀ ਨੂੰ ਤੈਅ ਕੀਤੀ ਗਈ ਹੈ।

ਕਾਬਿਲੇਗ਼ੌਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿਚਰਵਾਰ ਨੂੰ ਸਰਬ ਪਾਰਟੀ ਬੈਠਕ ਦੌਰਾਨ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਪ੍ਰਸਤਾਵ ਦਿੱਤਾ ਸੀ, ਉਹ ਅੱਜ ਵੀ ਕਾਇਮ ਹੈ ਤੇ ਕਿਸਾਨ ਜਥੇਬੰਦੀਆਂ ਅੱਗੇ ਦੀ ਗੱਲਬਾਤ ਲਈ ਆਪਸ ਵਿਚ ਤੈਅ ਕਰਦੇ ਕਦੇ ਵੀ ਮੈਨੂੰ ਕਾਲ ਕਰ ਸਕਦੇ ਹਨ। ਮੈਂ ਇਕ ਕਾਲ 'ਤੇ ਕਿਸਾਨ ਜਥੇਬੰਦੀਆਂ ਲਈ ਬੈਠਕ ਦੀ ਵਿਵਸਥਾ ਕਰਵਾ ਦਿਆਂਗਾ।

ਕਾਬਿਲੇਗ਼ੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਪ੍ਰਦਰਸ਼ਨ 67ਵੇਂ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਸਿੰਘੂ ਬਾਰਡਰ (ਦਿੱਲੀ-ਹਰਿਆਣਾ ਸਰਹੱਦ) 'ਤੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਹਨ। ਰੇੜਕਾ ਖ਼ਤਮ ਕਰਨ ਲਈ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਅਗਲੇ ਦੌਰ ਦੀ ਗੱਲਬਾਤ 2 ਫਰਵਰੀ ਨੂੰ ਹੋਵੇਗੀ। ਉੱਥੇ ਹੀ ਗਾਜ਼ੀਪੁਰ ਬਾਰਡਰ (ਦਿੱਲੀ-ਉੱਤਰ ਪ੍ਰਦੇਸ਼ ਸਰਹੱਦ) 'ਤੇ ਕਿਸਾਨਾਂ ਦੇ ਵਿਰੋਧ ਪ੍ਰਦਸ਼ਨ ਦਾ ਐਤਵਾਰ ਨੂੰ 65ਵਾਂ ਦਿਨ ਹੈ।

Posted By: Seema Anand