ਜੇਐੱਨਐੱਨ, ਹਿਸਾਰ/ਹਾਂਸੀ : ਬਹਾਦੁਰਗੜ੍ਹ 'ਚ ਟਿਕਰੀ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਆਤਮਹੱਤਿਆ ਕਰ ਲਈ। ਹਿਸਾਰ ਜ਼ਿਲ੍ਹੇ ਦੇ ਸਿਸਾਏ ਨਿਵਾਸੀ ਕਿਸਾਨ ਰਾਜਬੀਰ ਨੇ ਖੇਤੀ ਕਾਨੂੰਨ ਵਾਪਸ ਨਾ ਲੈਣ ਤੋਂ ਦੁਖੀ ਹੋ ਕੇ ਸ਼ਨਿਚਰਵਾਰ ਰਾਤ ਟਿਕਰੀ ਬਾਰਡਰ 'ਤੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਸਵੇਰੇ ਕਿਸਾਨਾਂ ਨੇ ਟਿਕਰੀ ਬਾਰਡਰ ਕੋਲ ਖੇਤਾਂ 'ਚ ਰਾਜਬੀਰ ਦੀ ਲਾਸ਼ ਦਰੱਖ਼ਤ ਨਾਲ ਲਟਕੀ ਦੇਖੀ। ਕਿਸਾਨ ਰਾਜਬੀਰ ਸੁਸਾਈਟ ਨੋਟ ਵੀ ਛੱਡ ਕੇ ਗਿਆ ਹੈ। ਰਾਜਬੀਰ ਸਿਸਾਏ ਦੀ ਆਤਮਹੱਤਿਆ ਦੀ ਸੂਚਨਾ ਮਿਲਦਿਆਂ ਹੀ ਪਿੰਡਵਾਸੀ ਟਿਕਰੀ ਬਾਰਡਰ ਰਵਾਨਾ ਹੋ ਗਏ।

ਜਾਣਕਾਰੀ ਅਨੁਸਾਰ ਰਾਜਬੀਰ ਸਿਸਾਏ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਸੀ। ਉਹ ਅੰਦੋਲਨ 'ਚਸਰਗਰਮ ਹਿੱਸੇਦਾਰ ਰਿਹਾ ਸੀ ਤੇ ਪਿਛਲੇ 10 ਦਿਨਾਂ ਤੋਂ ਟਿਕਰੀ ਬਾਰਡਰ 'ਤੇ ਹੀ ਸੀ। ਸ਼ਨਿਚਰਵਾਰ ਰਾਤ ਨੂੰ ਉਹ ਆਪਣੇ ਪਿੰਡ ਦੇ ਜੱਥੇ ਨਾਲ ਅਲੱਗ ਹੋ ਗਿਆ ਤੇ ਖੇਤਾਂ 'ਚ ਜਾ ਕੇ ਫਾਂਸੀ ਲਗਾ ਲਈ। ਰਾਜਬੀਰ ਨੇ ਦੋ ਪੰਨੇ ਦੇ ਸੁਸਾਈਟ ਨੋਟ 'ਚ ਆਪਣੀ ਮੌਤ ਦਾ ਜ਼ਿੰਮੇਵਾਰ ਸਰਕਾਰ ਨੂੰ ਠਹਿਰਾਇਆ ਹੈ। ਉਸ ਨੇ ਸੁਸਾਈਟ ਨੋਟ 'ਚ ਲਿਖਿਆ ਹੈ ਕਿ ਸਰਕਾਰ ਮਰਨ ਵਾਲੇ ਦੀ ਆਖ਼ਰੀ ਇੱਛਾ ਪੂਰੀ ਕਰਦੀ ਹੈਤਾਂ ਮੇਰੀ ਇੱਛਾ ਇਹ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਰਾਜਬੀਰ ਸਿੰਘ ਦਾ ਇਕ ਬੇਟਾ ਤੇ ਬੇਟੀ ਹਨ।

Posted By: Seema Anand