ਨਵੀਂ ਦਿੱਲੀ/ਫਰੀਦਾਬਾਦ, ਜੇਐੱਨਐੱਨ : ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਿਸ ਮੁਲਾਜ਼ਮਾਂ ਦੇ ਹੱਤਿਆ ਦਾ ਦੋਸ਼ੀ ਹਿਸਟਰੀਸ਼ੀਟਰ ਵਿਕਾਸ ਦੂਬੇ ਫਰੀਦਾਬਾਦ ਪੁਲਿਸ ਦੀ ਗ੍ਰਿਫ਼ਤ 'ਚੋਂ ਆਉਂਦਾ-ਆਉਂਦਾ ਬਚ ਗਿਆ ਹੈ। ਦੱਸਿਆ ਜਾ ਰਿਹਾ ਹੈ ਛਾਪੇਮਾਰੀ ਤੋਂ ਪਹਿਲਾਂ ਹੀ ਉਹ ਗੈਸਟ ਹਾਊਸ ਤੋਂ ਭੱਜ ਗਿਆ। ਅਜਿਹੇ 'ਚ ਸਵਾਲ ਉੱਠ ਰਹੇ ਹਨ ਕਿ ਕੀ ਵਿਕਾਸ ਦੂਬੇ ਨੂੰ ਛਾਪੇਮਾਰੀ ਦੀ ਸੂਚਨਾ ਮਿਲ ਗਈ ਸੀ ਜੋ ਉਹ ਬਹੁਤ ਹੀ ਚਲਾਕੀ ਨਾਲ ਭੱਜ ਗਿਆ। ਫਰੀਦਾਬਾਦ ਕ੍ਰਾਈਮ ਬ੍ਰਾਂਚ ਟੀਮਾਂ ਨੇ ਹੋਟਲ 'ਤੇ ਛਾਪੇਮਾਰੀ ਕੀਤੀ। ਹਥਿਆਰਾਂ ਨਾਲ ਲੈਸ ਪੁਲਿਸ ਟੀਮ ਨੇ ਹੋਟਲ ਨੂੰ ਚੁਫਰਿਓ ਘੇਰ ਲਿਆ। ਗਵਾਹਾਂ ਨੇ ਉੱਥੇ ਫਾਈਰਿੰਗ ਦੀ ਗੱਲ ਕਹੀ ਹੈ ਪਰ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਟੀਮ ਨੇ ਹੋਟਲ ਦੇ ਇਕ-ਇਕ ਕਮਰੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਪਰ ਵਿਕਾਸ ਦੂਬੇ ਉਥੋਂ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਹਿਸਟਰੀਸ਼ੀਟਰ ਵਿਕਾਸ ਦੂਬੇ ਗੇਸਟ ਹਾਊਸ 'ਚ ਛਾਪਮਾਰੀ ਤੋਂ ਪਹਿਲਾਂ ਹੀ ਚੁੱਪਚਾਪ ਪੈਦਲ ਹੀ ਉਥੋਂ ਨਿਕਲ ਗਿਆ। ਹੁਣ ਸੀਸੀਟੀਵੀ ਫੁਟੇਜ਼ ਤੋਂ ਇਸ ਦੀ ਸੱਚਾਈ ਸਾਹਮਣੇ ਆ ਸਕਦੀ ਹੈ ਕਿ ਮੌਜੂਦਾ ਸਮੇਂ ਉਹ ਗੈਸਟ ਹਾਊਸ 'ਚ ਲੁਕਿਆ ਸੀ ਜਾਂ ਨਹੀਂ।

ਹੱਥ ਲੱਗਾ ਹੈ ਵਿਕਾਸ ਦੂਬੇ ਦਾ ਖਾਸ ਆਦਮੀ

ਵਿਕਾਸ ਦਾ ਇਕ ਖਾਸ ਗੁਰਗਾ ਪੁਲਿਸ ਦੇ ਹੱਥ ਲੱਗਾ ਹੈ। ਸੂਤਰਾਂ ਦਾ ਕਹਿਣ ਹੈ ਕਿ ਉਸ ਗੁਰਗਾ ਨੇ ਹੀ ਪੁਲਿਸ ਨੂੰ ਵਿਕਾਸ ਦੂਬੇ ਦੇ ਕੁਝ ਘੰਟੇ ਪਹਿਲਾਂ ਹੋਟਲ 'ਚ ਮੌਜੂਦ ਹੋਣ ਦੀ ਪੁਸ਼ਟੀ ਕੀਤੀ।

ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਦਾ ਆਡੀਓ ਵਾਇਰਲ

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਗੁਰੂਗ੍ਰਾਮ ਪੁਲਿਸ ਕਮਿਸ਼ਨਰ ਕੇਕੇ ਰਾਓ ਦਾ ਸੰਦੇਸ਼ ਵੀ ਵਟਸਅੱਪ 'ਤੇ ਵਾਇਰਲ ਹੋਇਆ ਸੀ। ਜਿਸ 'ਚ ਉਹ ਆਪਣੇ ਜ਼ਿਲ੍ਹੇ ਦੇ ਪੁਲਿਸਕਰਮੀਆਂ ਨੂੰ ਚੌਕਸੀ ਵਰਤਣ ਲਈ ਕਹਿ ਰਹੇ ਹਨ। ਇਸ ਸੰਦੇਸ਼ 'ਚ ਉਹ ਫਰੀਦਾਬਾਦ ਦੇ ਹੋਟਲ 'ਚ ਵਿਕਾਸ ਦੂਬੇ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਸੀ।

Posted By: Ravneet Kaur