ਨਵੀਂ ਦਿੱਲੀ : ਜਾਗਰਣ ਦੀ ਵੈਬਸਾਈਟ ‘ਵਿਸ਼ਵਾਸ ਨਿਊਜ਼’ ਦੀ ਫੈਕਟ ਚੈੱਕ ਟੀਮ ਹਰ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਖ਼ਬਰਾਂ ਦਾ ਸੱਚ ਸਾਡੇ ਰੀਡਰਸ ਲਈ ਸਾਹਮਣੇ ਲਿਆਉਣ ਦਾ ਯਤਨ ਕਰਦੀ ਹੈ। ਆਓ ਜਾਣਦੇ ਹਾਂ ਇਕ ਅਜਿਹੀ ਹੀ ਖ਼ਬਰ ਬਾਰੇ...

Fact Check : ਅਮਿਤ ਸ਼ਾਹ ਨੇ ਯੋਗੀ ਨੂੰ ਨਹੀਂ ਲਿਖਿਆ ਇਹ ਪੱਤਰ, ਇਹ ਫ਼ਰਜ਼ੀ ਹੈ

ਸੋਸ਼ਲ ਮੀਡੀਆ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਕ ਪੱਤਰ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੱਤਰ ਅਮਿਤ ਸ਼ਾਹ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਲਿਖਿਆ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ’ਚ ਵਾਇਰਲ ਪੱਤਰ ਫੇਕ ਸਾਬਿਤ ਹੋਇਆ। ਜਾਂਚ ’ਚ ਪਤਾ ਲੱਗਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਪੱਤਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਨਹੀਂ ਲਿਖਿਆ ਸੀ। ਇਹ ਫ਼ਰਜ਼ੀ ਹੈ।

Fact Check : ਡਿਜ਼ੀਟਲ ਆਰਟਿਸਟ ਦੁਆਰਾ ਬਣਾਈ ਗਈ ਹਿਮਾਲਿਆ ਪਰਬਤ ਦੀ ਤਸਵੀਰ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਲੋਕ

ਸੋਸ਼ਲ ਮੀਡੀਆ ’ਤੇ ਲੋਕ ਇਕ ਤਸਵੀਰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਇਹ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਲਈ ਗਈ ਹਿਮਾਲਿਆ ਦੀ ਫੋਟੋ ਹੈ। ਸਾਡੀ ਪੜਤਾਲ ’ਚ ਅਸੀਂ ਪਾਇਆ ਕਿ ਇਹ ਤਸਵੀਰ ਅਸਲੀ ਨਹੀਂ ਹੈ, ਬਲਕਿ ਇਸਨੂੰ ਡਿਜ਼ੀਟਲ ਰੂਪ ਨਾਲ ਕ੍ਰਿਸਟੋਫ ਹਾਰਮੈਨ ਨਾਮਕ ਕਲਾਕਾਰ ਨੇ ਐਡੀਟਿੰਗ ਟੂਲਜ਼ ਦਾ ਇਸਤੇਮਾਲ ਕਰਕੇ ਬਣਾਇਆ ਹੈ।

Posted By: Ramanjit Kaur