ਨਵੀਂ ਦਿੱਲੀ : ਦੈਨਿਕ ਜਾਗਰਣ ਇਕ ਅਜਿਹਾ ਬਰਾਂਡ ਹੈ ਜੋ ਖ਼ਬਰਾਂ ਦੀ ਦੁਨੀਆ 'ਚ ਆਪਣੀ ਭਰੋਸੇਯੋਗਤਾ ਲਈ ਜਾਣਿਆ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੀ ਖ਼ਬਰ ਜੇਕਰ ਦੀ ਸੱਚਾਈ ਪਤਾ ਕਰਨੀ ਹੈ ਤਾਂ ਜਾਗਰਣ ਇਕ ਭਰੋਸੇਯੋਗ ਸਰੋਤ ਹੈ।

ਇੱਥੇ ਅਸੀਂ ਗੱਲ ਦੈਨਿਕ ਜਾਗਰਣ ਅਖ਼ਬਾਰ ਦੀ ਨਹੀਂ, ਸਗੋਂ ਜਾਗਰਣ ਡਿਜੀਟਲ ਦੀ ਵੀ ਕਰ ਰਹੇ ਹਾਂ, ਜਿਸ 'ਚ jagran.com,vishvasnews.com ਵਰਗੀਆਂ ਵੈੱਬਸਾਈਟਾਂ ਆਂਉਂਦੀਆਂ ਹਨjagran.com ਜਿੱਥੇ ਤੁਹਾਨੂੰ ਦੇਸ਼, ਦੁਨੀਆ, ਖੇਡ ਜਗਤ, ਬਿਜਨਸ ਅਤੇ ਤੁਹਾਡੇ ਗਲੀ-ਮੁਹੱਲੇ ਤਕ ਦੀਆਂ ਤਾਜ਼ਾ-ਤਰੀਨ ਖ਼ਬਰਾਂ ਪਹੁੰਚਾਉਂਦਾ ਹੈ, ਉੱਥੇ vishvasnews.com ਉਨ੍ਹਾਂ ਖ਼ਬਰਾਂ ਦੀ ਡੂੰਘਾਈ ਨਾਲ ਪੜਤਾਲ ਕਰਦਾ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

vishvasnews.com ਭਰੋਸੇਯੋਗਤਾ ਦਾ ਦੂਜਾ ਨਾਂ ਬਣਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਫੇਸਬੁੱਕ ਨੇ ਵੀ ਫੈਕਟ ਚੈਕਿੰਗ ਦੀ ਆਪਣੀਆਂ ਕੋਸ਼ਿਸ਼ਸਾਂ ਲਈ ਭਾਰਤ 'ਚ vishvasnews.com ਨੂੰ ਆਪਣਾ ਹਿੱਸੇਦਾਰ ਐਲਾਨ ਕੀਤਾ ਹੈ।

Facebook ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੇ ਭਾਰਤ 'ਚ ਆਪਣੇ ਥਰਡ ਪਾਰਟੀ ਫੈਕਟ ਚੈਕਿੰਗ ਪ੍ਰੋਗਰਾਮ ਨੂੰ ਅੱਗੇ ਵਧਾਇਆ ਹੈ ਅਤੇ ਇਸ 'ਚvishvasnews.com ਸਮੇਤ ਪੰਜ ਸਹਿਯੋਗੀਆਂ ਨੂੰ ਜੋੜਿਆ ਗਿਆ ਹੈ। ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ Facebook ਵੀ ਫੇਕ ਨਿਊਜ਼ ਨਾਲ ਲੜਨ ਦੀ ਆਪਣੀ ਮੁਹਿੰਮ 'ਤੇ ਹੈ। ਫੇਕ ਨਿਊਜ਼ ਨਾਲ ਦੋ-ਦੋ ਹੱਥ ਕਰਨਾ ਹੁਣ ਬਹੁਤ ਜ਼ਰੂਰੀ ਹੋ ਚੁੱਕਿਆ ਹੈ।

ਫੇਕ ਨਿਊਜ਼ ਕਾਰਨ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ ਹਨ, ਜਿਸ ਨਾਲ ਲੋਕਾਂ ਦਾ ਨਜ਼ਰੀਆ ਬਦਲ ਸਕਦਾ ਹੈ, ਦੰਗੇ ਹੋ ਸਕਦੇ ਹਨ ਅਤੇ ਕਿਤੇ ਵੀ ਅਚਾਨਕ ਹਿੰਸਾ ਭੜਕ ਸਕਦੀ ਹੈ। ਖ਼ਾਸ ਕਰਕੇ ਅਜਿਹੇ ਸਮੇਂ 'ਚ ਜਦੋਂ ਲੋਕ ਸਭਾ ਚੋਣਾਂ 2019 'ਚ ਕੁਝ ਹੀ ਸਮਾਂ ਬਚਿਆ ਹੈ, ਫੇਸਬੁੱਕ ਦੀ ਇਸ ਮੁਹਿੰਮ ਨੂੰ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ।

ਫੇਸਬੁੱਕ ਨਾ ਸਿਰਫ਼ ਉਸ ਦੇ ਪਲੇਟਫਾਰਮ 'ਤੇ ਪੋਸਟ ਕੀਤੇ ਗਏ ਆਰਟੀਕਲਸ ਨੂੰ ਰੀਵਿਊ ਕਰਦਾ ਹੈ, ਬਲਕਿ ਉਸ ਨੇ ਫੋਟੋ ਅਤੇ ਵੀਡੀਓ ਦੀ ਜਾਂਚ ਕਰਨ ਲਈ ਵੀ ਇਕ ਸਮਰੱਥ ਟੀਮ ਗਠਿਤ ਕੀਤੀ ਹੈ। ਇਸ ਟੀਮ ਦਾ ਕੰਮ ਇਹੀ ਹੈ ਕਿ ਉਹ ਫੇਕ ਫੋਟੋ ਅਤੇ ਵੀਡੀਓ ਨੂੰ ਆਪਣੇ ਪਲੇਟਫਾਰਮ ਤੋਂ ਤੁਰੰਤ ਹਟਾ ਦੇਵੇ ਤਾਂਕਿ ਇਸ ਤਰ੍ਹਾਂ ਦੀ ਫੇਕ ਫੋਟੋ, ਵੀਡੀਓ ਅਤੇ ਖ਼ਬਰ ਨਾਲ ਕਿਸੇ ਤਰ੍ਹਾਂ ਦਾ ਭਰਮ ਜਾਂ ਅਫ਼ਵਾਹ ਨਾ ਫੈਲੇ।

vishvasnews.com ਤੋਂ ਇਲਾਵਾ ਇੰਡੀਆ ਟੂਡੇ ਗਰੁੱਪ, ਫੈਕਲਟੀ, ਨਿਊਜ਼ ਮੋਬਾਈਲ ਅਤੇ ਫੈਕਟ ਕ੍ਰਿਸੈਂਡੋ ਨੂੰ ਵੀ ਫੇਸਬੁੱਕ ਨੇ ਆਪਣੀ ਇਸ ਮੁਹਿੰਮ ਦਾ ਹਿੱਸੇਦਾਰ ਬਣਾਇ ਹੈ।

vishvasnews.com ਦੇ ਨਾਲ ਹੀ ਇਹ ਸਹਿਯੋਗੀ ਵੀ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਖ਼ਬਰਾਂ ਦੇ ਫੈਕਟ ਚੈੱਕ ਕਰਨਗੇ। ਇਹ ਸਾਰੇ ਸਹਿਯੋਗੀ ਫੇਸਬੁੱਕ 'ਤੇ ਪੋਸਟ ਕੀਤੇ ਗਏ ਆਰਟੀਕਲ, ਫੋਟੋ ਅਤੇ ਵੀਡੀਓ ਦੀ ਸੱਚਾਈ ਦੀ ਜਾਂਚ ਕਰਨਗੇ। ਇਹ ਸਭ ਕੰਮ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਬੰਗਾਲੀ, ਤੇਲਗੂ, ਮਲਿਆਲਮ ਅਤੇ ਮਰਾਠੀ 'ਚ ਵੀ ਕੀਤਾ ਜਾਵੇਗਾ।

ਫੇਸਬੁੱਕ ਇੰਡੀਆ ਨਿਊਜ਼ ਪਾਰਟਨਰਸ਼ਿਪ ਦੇ ਮੁਖੀ ਮਨੀਸ਼ ਖੰਡੂਰੀ ਨੇ ਕਿਹਾ ਕਿ ਅਸੀਂ ਫੇਸਬੁੱਕ 'ਤੇ ਗਲਤ ਖ਼ਬਰਾਂ ਦੇ ਪਸਾਰ ਦੇ ਖ਼ਿਲਾਫ਼ ਲਈ ਵਚਨਬੱਧ ਹਾਂ। ਖ਼ਾਸ ਤੌਰ 'ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਸਮੇਂ 'ਚ ਇਹ ਜ਼ਰੂਰੀ ਹੋ ਗਿਆ ਹੈ। ਅਫ਼ਵਾਹਾਂ 'ਤੇ ਰੋਕ ਲਗਾਉਣ ਦਾ ਇਕ ਕਾਰਗਰ ਜ਼ਰੀਆ ਇਹੀ ਹੋ ਸਕਦਾ ਹੈ ਕਿ ਅਸੀਂ ਥਰਡ ਪਾਰਟੀ ਫੈਕਟ ਚੈਕਰਸ ਦੀ ਮਦਦ ਲਈ ਅਤੇ ਝੂਠ ਨੂੰ ਫੈਲਣ ਤੋਂ ਰੋਕੀਏ।

ਹੁਣ ਸਾਡੇ ਕੋਲ ਦੇਸ਼ਭਰ 'ਚ 6 ਭਾਸ਼ਾਵਾਂ 'ਚ 7 ਸਹਿਯੋਗੀ ਹਨ, ਜੋ ਸਾਡੇ ਲਈ ਫੈਕਟ ਚੈੱਕ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਚਲਦੀਆਂ ਰਹਿਣਗੀਆਂ, ਕਿਉਂਕਿ ਗਲਤ ਲੋਕ ਆਪਣਾ ਕੰਮ ਕਰਨ ਦਾ ਤਰੀਕਾ ਬਦਲਦੇ ਰਹਿੰਦੇ ਹਨ। ਅਸੀਂ ਘੱਟ ਤੋਂ ਘੱਟ ਸਮੇਂ 'ਚ ਅਜਿਹੇ ਲੋਕਾਂ 'ਤੇ ਰੋਕ ਲਾਉਣਾ ਚਾਹੁੰਦੇ ਹਾਂ। ਅਸੀਂ ਅਫ਼ਵਾਹ ਫੈਲਾਉਣ ਵਾਲੀਆਂ ਤੋਂ ਦੋ ਕਦਮ ਅੱਗੇ ਰਹਿਣਾ ਹੈ, ਇਸ ਲਈ ਅਸੀਂ ਸਹਿਯੋਗੀਆਂ ਦੇ ਨਾਲ ਮਿਲ ਕੇ ਉਨ੍ਹਾਂ ਖ਼ਿਲਾਫ਼ ਲੜਾਂਗੇ।

ਭਾਰਤ ਸਰਕਾਰ ਨੇ ਵੀ ਸੋਸ਼ਲ ਮੀਡੀਆ ਕੰਪਨੀਆਂ ਨੂੰ ਕਿਹਾ ਹੈ ਕਿ ਜੇਕਰ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ। ਇਹੀ ਨਹੀਂ, ਸਰਕਾਰ ਆਈਟੀ ਨਿਯਮਾਂ 'ਚ ਵੀ ਬਦਲਾਅ ਕਰਨ ਜਾ ਰਹੀ ਹੈ, ਜਿਸ ਨਾਲ ਸੋਸ਼ਲ ਮੀਡੀਆ, ਆਨਲਾਈਨ ਪਲੇਟਫਾਰਮ ਅਤੇ ਮੈਸੇਜਿੰਗ ਐਪ ਦੀ ਜਵਾਬਦੇਹੀ ਵਧੇਗੀ ਤਅੇ ਉਨ੍ਹਾਂ ਨੂੰ ਅਫ਼ਵਾਹ ਫੈਲਾਉਣ ਤੋਂ ਰੋਕਣ ਲਈ ਕਦਮ ਚੁੱਕਣੇ ਪੈਣਗੇ।

Posted By: Arundeep