ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੂੰ ਸੋਮਵਾਰ ਵੱਡਾ ਝਟਕਾ ਦਿੱਤਾ। ਆਧਾਰ ਨਾਲ ਜੁੜੇ ਇਕ ਮਾਮਲੇ 'ਤੇ ਸੁਪਰੀਮ ਕੋਰਟ ਨੇ ਫੇਸਬੁੱਕ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਨੂੰ ਟਾਲ ਦਿੱਤਾ ਹੈ।

ਇਸ ਪਟੀਸ਼ਨ 'ਚ ਦੇਸ਼ ਦੇ ਵੱਖ-ਵੱਖ ਉੱਚ ਅਦਾਲਤਾਂ 'ਚ ਪੈਡਿੰਗ ਪਟੀਸ਼ਨਾਂ ਸੁਪਰੀਮ ਕੋਰਟ 'ਚ ਟ੍ਰਾਂਸਫਰ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਇਲਾਵਾ ਪਛਾਣ ਦੀ ਪੁਸ਼ਟੀ ਲਈ ਸੋਸ਼ਲ ਮੀਡੀਆ ਪ੍ਰੋਫਾਈਲ ਨਾਲ ਆਧਾਰ ਡੈਟਾਬੇਸ ਨੂੰ ਜੋੜਨ ਦੀ ਮੰਗ ਕੀਤੀ ਗਈ ਸੀ।

Posted By: Amita Verma