ਜੇਐੱਨਐੱਨ, ਨਵੀਂ ਦਿੱਲੀ : S Jaishankar said in Raisina Dialogue ਵਿਸ਼ਵ ਰਾਜਨੀਤੀ 'ਤੇ ਹੋ ਰਹੇ ਸਮੇਲਨ 'ਰਾਇਸੀਨਾ ਡਾਇਲੋਗ' 'ਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੂੰ ਹੁਣ ਆਪਣੀ ਪੁਰਾਣੀ ਤਸਵੀਰ ਤੋਂ ਬਾਹਰ ਕੱਢਿਆ ਹੈ। ਭਾਰਤ ਹੁਣ ਦੀ ਕੋਸ਼ਿਸ਼ ਨਹੀਂ ਕਰਦਾ ਸਖ਼ਤ ਫੈਸਲਾ ਲੈਣ 'ਚ ਯਕੀਨ ਕਰਦਾ ਹੈ। ਭਾਰਤ ਅੱਤਵਾਦੀਆਂ ਨੂੰ ਸਖ਼ਤੀ ਨਾਲ ਖ਼ਤਮ ਕਰ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਯਕੀਨ ਦਿੱਤਾ ਹੈ ਕਿ ਭਾਰਤ ਦਾ ਰਸਤਾ ਤਬਾਹੀ ਵਾਲਾ ਨਹੀਂ ਹੈ।

ਭਾਰਤੀ ਵਿਦੇਸ਼ ਮੰਤਰੀ ਦਾ ਬਿਆਨ ਇਸ ਤਰ੍ਹਾਂ ਆਇਆ ਹੈ ਜਦ ਦੁਨੀਆ ਦੇ ਕਈ ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ 'ਚ ਭਾਰਤ ਦੀ ਭੂਮਿਕਾ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਸਮਾਂ ਸੀ ਜਦ ਅਸੀਂ ਜ਼ਿਆਦਾ ਬੋਲਦੇ ਸੀ ਪਰ ਹੁਣ ਇਹ ਸਥਿਤੀ ਬਦਲ ਰਹੀ ਹੈ। ਹੁਣ ਅਸੀਂ ਠੋਸ ਫੈਸਲੇ ਲੈ ਰਹੇ ਹਾਂ। ਭਾਰਤ ਆਪਣੀ ਪੁਰਾਣੀ ਤਸਵੀਰ ਤੋਂ ਬਾਹਰ ਆ ਰਿਹਾ ਹੈ।

ਜੈਸ਼ੰਕਰ ਨੇ ਦੁਨੀਆ ਦੇ ਕਈ ਮਹੱਤਵਪੂਰਣ ਮਾਮਲਿਆਂ 'ਤੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਨੇ ਅਮਰੀਕਾ ਤੇ ਈਰਾਨ US and Iran ਦੇ ਵਿਚਕਾਰ ਜਾਰੀ ਤਣਾਅ 'ਤੇ ਕਿਹਾ ਕਿ ਦੋਵੇਂ ਹੀ ਵਿਲੱਖਣ ਦੇਸ਼ ਹੈ। ਚੀਨ ਦੇ ਨਾਲ ਸਬੰਧਾਂ 'ਤੇ ਉਨ੍ਹਾਂ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਦੇ ਲਈ ਮਹੱਤਵਪੂਰਣ ਮਾਮਲਿਆਂ 'ਤੇ ਸਹਿਮਤੀ ਬਣਾਉਣਾ ਜ਼ਰੂਰੀ ਹੈ। ਹੁਣ ਅਸੀਂ ਦੋਵਾਂ ਦੇਸ਼ਾਂ ਦੇ ਨਾਲ-ਨਾਲ ਚੱਲਾਂਗੇ।

Posted By: Sarabjeet Kaur