style="text-align: justify;"> ਜੇਐੱਨਐੱਨ, ਗੁਰੂਗ੍ਰਾਮ : ਸਮੇਂ 'ਤੇ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ ਵੇ ਦੀ ਮੁਰੰਮਤ ਨਾ ਕਰਨੀ ਰੱਖ-ਰਖਾਅ ਕਰਨ ਵਾਲੀ ਕੰਪਨੀ ਮਿਲੇਨੀਅਮ ਸਿਟੀ ਐਕਸਪ੍ਰੈੱਸ-ਵੇਅ ਪ੍ਰਰਾ. ਲਿਮ. (ਐੱਮਸੀਈਪੀਐੱਲ) ਨੂੰ ਮਹਿੰਗੀ ਪੈ ਗਈ। ਭਾਰਤੀ ਕੌਮੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਉਸ ਨੂੰ 200 ਕਰੋੜ ਰੁਪਏ ਤੋਂ ਜ਼ਿਆਦਾ ਜੁਰਮਾਨਾ ਲਾਇਆ ਹੈ। ਇਸ ਨੂੰ ਦੇਖਦਿਆਂ ਕੰਪਨੀ ਨੇ ਐਕਸਪ੍ਰੈੱਸ ਵੇ ਦੀ ਮੁਰੰਮਤ ਦਾ ਕੰਮ ਤੇਜ਼ ਕਰ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ ਮੁਰੰਮਤ ਦੇ ਕੰਮ 'ਚ ਵੀ ਗੜਬੜੀ ਦੀ ਵੀ ਜ਼ੁਬਾਨੀ ਸ਼ਿਕਾਇਤ ਐੱਨਐੱਚਏਆਈ ਕੋਲ ਪੁੱਜ ਚੁੱਕੀ ਹੈ। ਐੱਨਐੱਚਏਆਈ ਤੇ ਐੱਮਸੀਈਪੀਐੱਲ ਵਿਚਾਲੇ ਪੰਜ ਸਾਲ ਦੇ ਵਕਫ਼ੇ 'ਤੇ ਐਕਸਪ੍ਰਰੈੱਸ ਵੇ ਦੀ ਮੁਰੰਮਤ ਲਈ ਕਰਾਰ ਹੋਇਆ ਹੈ। ਇਸ ਮੁਤਾਬਕ 2018 'ਚ ਹੀ ਮੁਰੰਮਤ ਦਾ ਕੰਮ ਕੀਤਾ ਜਾਣਾ ਸੀ। ਇਸ ਬਾਰੇ ਐੱਨਐੱਨਚਏਆਈਨੇ ਕਈ ਵਾਰ ਨੋਟਿਸ ਜਾਰੀ ਕੀਤਾ ਪਰ ਕੰਪਨੀ ਨੇ ਧਿਆਨ ਨਾ ਦਿੱਤਾ। ਨਤੀਜਾ ਇਹ ਹੈ ਕਿ ਦੋਵੇਂ ਪਾਸਿਓਂ ਸਰਵਿਸ ਲੇਨ ਦੀ ਤਾਂ ਗੱਲ ਦੂਰ ਐਕਸਪ੍ਰਰੈੱਸ ਵੇ ਦੇ ਉਪਰ ਵੀ ਕਈ ਜਗ੍ਹਾ ਗੜਬੜੀ ਦੀ ਸ਼ਿਕਾਇਤ ਹੈ।

Posted By: Sunil Thapa