ਏਜੰਸੀਆਂ, ਨਵੀਂ ਦਿੱਲੀ : ਦਿੱਲੀ ਦੇ ਨਿਜ਼ਾਮੁਦੀਨ ਇਲਾਕੇ 'ਚ ਤਬਲੀਗੀ ਜਮਾਤ ਦੇ ਇਕ ਪ੍ਰੋਗਰਾਮ ਕਾਰਨ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੀ ਵਿਸਫੋਟਕ ਸਥਿਤੀ ਪੈਦਾ ਹੋ ਗਈ ਹੈ। ਦੇਸ਼ ਭਰ ਵਿਚ 224 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇਕ ਦਿਨ ਵਿਚ ਨਵੇਂ ਮਾਮਲਿਆਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਦੇ ਨਾਲ ਹੀ ਸੰਕ੍ਰਮਿਤਾਂ ਦੀ ਗਿਣਤੀ 1500 ਨੂੰ ਪਾਰ ਕਰ ਗਈ ਹੈ। ਸਭ ਤੋਂ ਜ਼ਿਆਦਾ ਦੱਖਣੀ ਭਾਰਤ ਦੇ ਕੁਝ ਰਾਜਾਂ ਵਿਚ ਪੀੜਤਾਂ ਦੇ ਮਾਮਲੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਉਹੀ ਹਨ ਜਿਹੜੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਮਹਾਰਾਸ਼ਟਰ ਵਿਚ ਵੀ ਅਚਾਨਕ ਸੰਕ੍ਰਮਣ ਦੇ 72 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਇਕ ਦਿਨ ਵਿਚ ਹੁਣ ਤਕ ਸਭ ਤੋਂ ਵੱਡੀ ਗਿਣਤੀ ਹੈ। ਇਸ ਤਰ੍ਹਾਂ ਸੂਬੇ ਵਿਚ ਸੰਕ੍ਰਮਿਤਾਂ ਦਾ ਅੰਕੜਾ 300 ਪਾਰ ਕਰ ਗਿਆ। ਪੰਜਾਬ ਵਿਚ ਮੰਗਲਵਾਰ ਨੂੰ ਇਕ ਵਿਅਕਤੀ ਦੀ ਮੌਤ ਹੋ ਗਈ। ਸੂਬੇ ਵਿਚ ਕੋਰੋਨਾ ਨਾਲ ਇਹ ਚੌਥੀ ਮੌਤ ਹੈ।

ਤਾਮਿਲਨਾਡੂ ਵਿਚ 57 ਅਤੇ ਆਂਧਰਾ ਪ੍ਰਦੇਸ਼ ਵਿਚ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਲੋਕਾਂ ਦੀ ਗਿਣਤੀ ਵਧੇਰੇ ਹੈ ਜਿਹੜੇ ਇਸ ਸਮਾਗਮ ਵਿਚ ਸ਼ਾਮਲ ਹੋਣ ਦਿੱਲੀ ਗਏ ਸਨ।

ਇਸੇ ਤਰ੍ਹਾਂ ਕੇਰਲ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਕਮੀ ਆਈ ਹੈ ਪਰ ਮੱਧ ਪ੍ਰਦੇਸ਼ ਵਿਚ 19 ਨਵੇਂ ਕੇਸ ਮਿਲੇ ਹਨ ਅਤੇ ਰਾਜਸਥਾਨ ਵਿਚ 14 ਨਵੇਂ ਮਾਮਲੇ ਸਾਹਮਣੇ ਆਏ ਹਨ। ਬੰਗਾਲ ਵਿਚ ਵੀ 5 ਨਵੇਂ ਕੇਸ ਸਾਹਮਣੇ ਆਏ ਹਨ। ਝਾਰਖੰਡ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

ਕੋਰੋਨਾ ਦਾ ਪ੍ਰਸਾਰ

ਮਹਾਰਾਸ਼ਟਰ 302

ਕੇਰਲ 241

ਤਾਮਿਲਨਾਡੂ 124

ਉਤਰ ਪ੍ਰਦੇਸ਼ 104

ਕਰਨਾਟਕ 98

ਦਿੱਲੀ 97

ਰਾਜਸਥਾਨ 93

ਤੇਲੰਗਾਨਾ 77

ਗੁਜਰਾਤ 73

ਮੱਧ ਪ੍ਰਦੇਸ਼ 66

ਜੰਮੂ ਕਸ਼ਮੀਰ 55

ਪੰਜਾਬ 41

ਆਂਧਰਾ ਪ੍ਰਦੇਸ਼ 40

ਬੰਗਾਲ 27

ਹਰਿਆਣਾ 29

ਬਿਹਾਰ 21

ਲੱਦਾਖ 13

ਅੰਡੇਮਾਨ ਨਿਕੋਬਾਰ 10

ਚੰਡੀਗੜ੍ਹ 13

ਛੱਤੀਸਗੜ੍ਹ 9

ਉਤਰਾਖੰਡ 7

ਗੋਆ 5

ਹਿਮਾਚਲ ਪ੍ਰਦੇਸ਼ 3

ਓੜੀਸ਼ਾ 3

ਪੁਡੂਚੇਰੀ 1

ਮਣੀਪੁਰ 1

ਮਿਜ਼ੋਰਮ 1

ਝਾਰਖੰਡ 1

Posted By: Tejinder Thind