ਜੇਐੱਨਐੱਨ, ਗੁਰਦਾਸਪੁਰ : ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ 'ਚ ਜ਼ਿਲ੍ਹਾ ਗੁਰਦਾਸਪੁਰ ਤੋਂ ਇਕ ਅਜਿਹੇ ਵਿਅਕਤੀ ਨੂੰ ਜ਼ਿਲ੍ਹਾ ਪ੍ਰਧਾਨ ਐਲਾਨਿਆ ਗਿਆ ਹੈ ਜੋ ਪਿਛਲੇ ਕਰੀਬ ਇਕ ਸਾਲ ਤੋਂ ਐਕਸਾਈਜ਼ ਵਿਭਾਗ 'ਚ ਇੰਸਪੈਕਟਰ ਤਾਇਨਾਤ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਉਕਤ ਇੰਸਪੈਕਟਰ ਗੁਲਜ਼ਾਰ ਮਸੀਹ ਨੇ ਅਹੁਦਾ ਲੈਣੋਂ ਨਾਂਹ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨੌਕਰੀ ਵੱਲ ਹੀ ਧਿਆਨ ਹੈ ਪ੍ਰਧਾਨਗੀ ਵੱਲ ਨਹੀਂ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵੱਲੋਂ ਜਾਰੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ 'ਚ ਗੁਰਦਾਸੁਪਰ ਦੇ ਘੁੰਮਣ ਕਲਾਂ ਨਿਵਾਸੀ ਗੁਲਜ਼ਾਰ ਮਸੀਹ ਨੂੰ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਐਲਾਨਿਆ ਗਿਆ ਸੀ। ਉਹ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਵਿਚ ਸਰਗਰਮ ਸਨ। ਇਸੇ ਦੌਰਾਨ 2009 'ਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਜ਼ਰੀਏ ਉਹ ਐਕਸਾਈਜ ਵਿਭਾਗ ਵਿਚ ਇੰਸਪੈਕਟਰ ਭਰਤੀ ਹੋ ਗਏ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੁਆਇਨ ਨਹੀਂ ਸੀ ਕਰਵਾਇਆ ਤਾਂ ਮਾਮਲਾ ਅਦਾਲਤ ਵਿਚ ਚਲੇ ਗਿਆ। 2018 'ਚ ਸੁਪਰੀਮ ਕੋਰਟ ਨੇ ਫ਼ੈਸਲਾ ਉਨ੍ਹਾਂ ਦੇ ਹੱਕ ਵਿਚ ਸੁਣਾ ਦਿੱਤਾ ਤੇ ਨੌਂ ਫਰਵਰੀ 2018 ਨੂੰ ਉਨ੍ਹਾਂ ਨੇ ਗੁਰਦਾਸਪੁਰ 'ਚ ਬਤੌਰ ਐਕਸਾਈਜ਼ ਇੰਸਪੈਕਟਰ ਜੁਆਇਨ ਕਰ ਲਿਆ। ਗੁਲਜ਼ਾਰ ਨੇ ਕਿਹਾ ਕਿ ਸੂਚੀ ਮੇਰੀ ਨੌਕਰੀ ਲੱਗਣ ਤੋਂ ਪਹਿਲਾਂ ਹਾਈ ਕਮਾਨ ਨੂੰ ਭੇਜੀ ਗਈ ਸੀ। ਹੁਣ ਉਹ ਆਪਣੀ ਨੌਕਰੀ ਵੱਲ ਹੀ ਧਿਆਨ ਕੇਂਦਿ੫ਤ ਕਰਨਾ ਚਾਹੁੰਦੇ ਹਨ। ਇਸ ਲਈ ਉਹ ਪ੍ਰਧਾਨਗੀ ਦਾ ਅਹੁਦਾ ਨਹੀਂ ਲੈਣਗੇ।

ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਕਤ ਮਾਮਲੇ ਨੂੰ ਗ਼ਲਤੀ ਕਰਾਰ ਦਿੰਦਿਆਂ ਅਗਲੀ ਸਵੇਰ ਨੂੰ ਸੋਧੇ ਹੋਏ ਨਾਂ ਸਮੇਤ ਨਵੀ ਸੂਚੀ ਜਾਰੀ ਕਰਨ ਦੀ ਗੱਲ ਕਹੀ¢