ਨਈ ਦੁਨੀਆ, ਨਵੀਂ ਦਿੱਲੀ : Pariksha Pe Charcha : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਸਮਾਗਮ 'ਮਨ ਕੀ ਬਾਤ' ਦੇ 74ਵੇਂ ਸੰਸਕਰਨ ਨੂੰ ਸੰਬੋਧਿਤ ਕੀਤਾ। ਪੀਐੱਮ ਮੋਦੀ ਨੇ ਪਾਣੀ ਦੀ ਸੰਭਾਲ ਤੋਂ ਲੈ ਕੇ ਯੁਵਾ ਸ਼ਕਤੀ ਤਕ, ਕਈ ਵਿਸ਼ਿਆਂ 'ਤੇ ਆਪਣੀ ਗੱਲ ਕਹੀ। ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਨੂੰ ਮੰਤਰ ਵੀ ਦਿੱਤਾ। ਪੀਐੱਮ ਨੇ ਦੱਸਿਆ ਕਿ ਉਹ ਮਾਰਚ 'ਚ 'ਪ੍ਰੀਖਿਆ ਪੇ ਚਰਚਾ' (Pariksha Pe Charcha) ਸਮਾਗਮ ਨੂੰ ਸੰਬੋਧਿਤ ਕਰਨਗੇ। ਪੀਐੱਮ ਨੇ ਕਿਹਾ, 'ਹਰ ਸਾਲ ਦੀ ਤਰ੍ਹਾਂ ਅਸੀਂ 'ਪ੍ਰੀਖਿਆ ਪੇ ਚਰਚਾ' ਕਰਾਂਗੇ। ਮਾਰਚ 'ਚ ਹੋਣ ਵਾਲੀ ਪ੍ਰੀਖਿਆ ਪੇ ਚਰਚਾ ਤੋਂ ਪਹਿਲਾਂ ਮੇਰੀ ਤੁਹਾਡੇ ਸਾਰਿਆਂ ਨਾਲ exam warriors ਸੇ, parents ਸੇ ਤੇ teachers ਸੇ, request ਹੈ ਕਿ ਆਪਣੇ ਅਨੁਭਵ, ਆਪਣੇ Tips ਜ਼ਰੂਰ ਸ਼ੇਅਰ ਕਰਨ। ਤੁਸੀਂ My Gov ਤੇ Narendra Modi App 'ਤੇ Share ਕਰ ਸਕਦੇ ਹੋ।' ਜਾਣੋ ਪੀਐੱਮ ਦੀ ਵੱਡੀਆਂ ਗੱਲਾਂ-

- ਆਉਣ ਵਾਲੇ ਕੁਝ ਮਹੀਨੇ ਤੁਹਾਡੇ ਸਾਰਿਆਂ ਦੀ ਜ਼ਿੰਦਗੀ 'ਚ ਵਿਸ਼ੇਸ਼ ਮਹੱਵਤ ਰੱਖਦੇ ਹਨ। ਜ਼ਿਆਦਾਤਰ ਨੌਜਵਾਨ ਸਾਥੀਆਂ ਦੀ ਪ੍ਰੀਖਿਆਵਾਂ ਹੋਣਗੀਆਂ। ਤੁਹਾਨੂੰ ਸਾਰਿਆਂ Warrior ਬਣਨਾ ਹੈ Worrier ਨਹੀਂ। ਹੱਸਦਿਆਂ ਹੋਏ ਪ੍ਰੀਖਿਆ ਦੇਣ ਜਾਣਾ ਹੈ ਤੇ ਖ਼ੁਸ਼ ਹੁੰਦਿਆਂ ਵਾਪਸ ਆਉਣਾ ਹੈ।

- ਇਸ ਕੋਰੋਨਾ ਦੇ ਸਮੇਂ 'ਚ ਮੈਂ ਕੁਝ ਸਮੇਂ ਕੱਢ ਕੇ exam warrior book 'ਚ ਵੀ ਕਈ ਨਵੇਂ ਮੰਤਰ ਜੋੜ ਦਿੱਤੇ ਹਨ। ਇਨ੍ਹਾਂ ਮੰਤਰਾਂ 'ਚ ਢੇਰ ਸਾਰੀਆਂ ਇੰਟ੍ਰੈਸਟਿੰਗ ਐਕਟਵਿਟੀਜ਼ NarendraModi App 'ਤੇ ਦਿੱਤੀ ਹੋਈ ਹੈ ਜੋ ਤੁਹਾਡੇ ਅੰਦਰ ਦੇ exam warrior ਨੂੰ ignite ਕਰਨ 'ਚ ਮਦਦ ਕਰੇਗੀ।

ਕੁਝ ਦਿਨ ਪਹਿਲਾਂ ਹੈਦਰਾਬਾਦ ਦੀ ਅਪਰਣਾ ਰੈੱਡੀ ਜੀ ਨੇ ਮੇਰੇ ਤੋਂ ਅਜਿਹਾ ਹੀ ਇਕ ਸਵਾਲ ਪੁੱਛਿਆ। ਉਨ੍ਹਾਂ ਕਿਹਾ ਕਿ- ਤੁਸੀਂ ਇੰਨੇ ਸਾਲ ਪੀਐੱਮ ਰਹੇ, ਇੰਨੇ ਸਾਲ ਸੀਐੱਮ ਰਹੇ, ਕੀ ਤੁਹਾਨੂੰ ਕਦੇ ਲੱਗਦਾ ਹੈ ਕਿ ਕੁਝ ਕਮੀ ਰਹਿ ਗਈ। ਅਪਰਣਾ ਜੀ ਦਾ ਸਵਾਲ ਬਹੁਤ ਵਧੀਆ ਹੈ ਪਰ ਓਨਾ ਹੀ ਮੁਸ਼ਕਲ ਵੀ।

ਮੈਂ ਇਸ ਸਵਾਲ 'ਤੇ ਵਿਚਾਰ ਕੀਤਾ ਤੇ ਖ਼ੁਦ ਨੂੰ ਕਿਹਾ ਮੇਰੀ ਇਕ ਕਮੀ ਇਹ ਰਹੀ ਕਿ ਮੈਂ ਦੁਨੀਆ ਦੀ ਸਭ ਤੋਂ ਪ੍ਰਾਚੀਨ ਭਾਸ਼ਾ- ਤਮਿਲ ਸਿੱਖਣ ਲਈ ਬਹੁਤ ਕੋਸ਼ਿਸ਼ ਨਹੀਂ ਕਰ ਪਾਇਆ, ਮੈਂ ਤਮਿਲ ਨਹੀਂ ਸਿਖ ਪਾਇਆ। ਇਹ ਇਕ ਅਜਿਹੀ ਸੁੰਦਰ ਭਾਸ਼ਾ ਹੈ, ਜੋ ਦੁਨੀਆ ਭਰ 'ਚ ਲੋਕਪ੍ਰਿਅ ਹੈ।'

Posted By: Amita Verma