ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਚਿਤ ਅਯੁੱਧਿਆ ਮਾਮਲੇ 'ਚ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਹਿਜਤਾ ਨਾਲ ਸਵੀਕਾਰ ਕੀਤੇ ਜਾਣ ਨੂੰ ਨਾਗਰਿਕਾਂ ਦੀ ਨਿਆਪਾਲਕਾ 'ਚ ਡੂੰਘੀ ਆਸਥਾ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ 'ਚ ਆਏ ਕੁਝ ਵੱਡੇ ਫ਼ੈਸਲਿਆਂ ਤੋਂ ਪਹਿਲਾਂ ਇਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ ਪਰ ਦੇਸ਼ ਦੇ 130 ਕਰੋੜ ਲੋਕਾਂ ਨੇ ਇਨ੍ਹਾਂ ਫ਼ੈਸਲਿਆਂ ਨੂੰ ਪੂਰੀ ਸਹਿਮਤੀ ਨਾਲ ਮਨਜ਼ੂਰੀ ਕੀਤਾ। ਉਥੇ, ਪ੍ਰਧਾਨ ਮੰਤਰੀ ਨੇ ਸਾਈਬਰ ਕਰਾਈਮ ਤੇ ਡਾਟਾ ਸੁਰੱਖਿਆ ਵਰਗੇ ਮਸਲਿਆਂ ਨੂੰ ਨਿਆਪਾਲਿਕਾ ਲਈ ਨਵੀਂ ਚੁਣੌਤੀ ਦੱਸਦਿਆਂ ਵਿਕਾਸ ਤੇ ਵਾਤਾਵਰਨ ਹਿਫਾਜ਼ਤ ਵਿਚਾਲੇ ਸੰਤੁਲਨ ਬਣਾਉਣ ਲਈ ਨਿਆਪਾਲਿਕਾ ਦੀ ਸ਼ਲਾਘਾ ਕੀਤੀ।

ਕੌਮਾਂਤਰੀ ਨਿਆਇਕ ਕਾਨਫਰੰਸ-2020 ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵੱਡੇ ਫ਼ੈਸਲਿਆਂ 'ਤੇ ਦੇਸ਼ ਦੀ ਪ੍ਰਪੱਕਤਾ ਦੀ ਖਾਸ ਚਰਚਾ ਕੀਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਦੀ ਬੁਨਿਆਦ ਭਾਰਤੀ ਸੰਸਕਾਰਾਂ 'ਚ ਹੈ ਕਿਉਂਕਿ ਕਾਨੂੰਨ ਦਾ ਸ਼ਾਸਨ ਹੀ ਸਾਡੇ ਸਮਾਜਿਕ ਸੰਸਕਾਰਾਂ ਦਾ ਆਧਾਰ ਹੈ। ਕਾਨੂੰਨ ਦੀ ਸਰਬਉੱਚਤਾ ਨੂੰ ਮੰਨਣਾ ਹੀ ਸਾਡਾ ਵਿਚਾਰ ਹੀ ਹਰ ਭਾਰਤੀ ਦੀ ਨਿਆਪਾਲਿਕਾ 'ਚ ਡੂੰਘੀ ਆਸਥਾ ਦੀ ਵੱਡੀ ਵਜ੍ਹਾ ਹੈ। ਪ੍ਰਧਾਨ ਮੰਤਰੀ ਕਿਹਾ ਕਿ ਇਸੇ ਭਾਵਨਾ ਨੂੰ ਸਾਡੀਆਂ ਅਦਾਲਤਾਂ ਤੇ ਸੁਪਰੀਮ ਕੋਰਟ ਨੇ ਅੱਗੇ ਵਧਾਇਆ ਹੈ ਤਾਂ ਵਿਧਾਇਕਾਂ ਤੇ ਕਾਰਜਪਾਲਿਕਾ ਨੇ ਜਿਊਂਦਾ ਰੱਖਿਆ ਹੈ। ਇਕ-ਦੂਜੇ ਦੀ ਮਰਿਆਦਾ ਨੂੰ ਸਮਝਦਿਆਂ ਸਾਰੀਆਂ ਚੁਣੌਤੀਆਂ ਵਿਚਾਲੇ ਕਈ ਵਾਰ ਦੇਸ਼ ਲਈ ਸੰਵਿਧਾਨ ਦੇ ਤਿੰਨ ਸਤੰਭਾਂ ਨੇ ਸਹੀ ਰਾਹ ਤਲਾਸ਼ਿਆ ਹੈ।

ਅਦਾਲਤਾਂ ਲਈ ਨਵੀਂ ਚੁਣੌਤੀਆਂ ਹਨ ਡਾਟਾ ਹਿਫਾਜ਼ਤ ਤੇ ਸਾਈਬਰ ਅਪਰਾਧ

ਨਿਆਪਾਲਿਕਾ ਦੀਆਂ ਚੁਣੌਤੀਆਂ 'ਤੇ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਛੇਤੀ ਇਨਸਾਫ਼ ਮਿਲਣ ਦੀ ਚੁਣੌਤੀ ਸ਼ੁਰੂ ਤੋਂ ਰਹੀ ਹੈ। ਤਕਨੀਕ ਕੋਲ ਇਸ ਦਾ ਇਕ ਹੱਦ ਤਕ ਹੱਲ ਹੈ। ਖਾਸ ਕਰ ਕੇ ਪ੍ਰਕਿਰਿਆ ਪ੍ਰਬੰਧ ਤੇ ਇੰਟਰਨੈੱਟ ਆਧਾਰਿਤ ਤਕਨੀਕ ਨਾਲ ਇਨਸਾਫ਼ ਮੁਹੱਈਆ ਕਰਵਾਉਣ 'ਚ ਕਾਫੀ ਸਹੂਲਤ ਹੋਵੇਗੀ। ਇਸ 'ਚ ਨੈਸ਼ਨਲ ਜੂਡੀਸ਼ੀਅਲ ਡਾਟਾ ਗਰਿੱਡ ਦੀ ਸਥਾਪਨਾ ਨਾਲ ਵੀ ਕੋਰਟ ਦੀਆਂ ਪ੍ਰਕਿਰਿਆਵਾਂ ਸੌਖੀਆਂ ਹੋਣਗੀਆਂ। ਪ੍ਰਧਾਨ ਮੰਤਰੀ ਨੇ ਇਸੇ ਸੰਦਰਭ 'ਚ ਡਾਟਾ ਹਿਫਾਜ਼ਤ ਤੇ ਸਾਈਬਰ ਅਪਰਾਧ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਅਦਾਲਤਾਂ ਲਈ ਨਵੀਂ ਚੁਣੌਤੀ ਬਣ ਕੇ ਉਭਰ ਰਹੇ ਹਨ।

ਭਾਰਤ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਿਆ

ਵਾਤਾਵਰਨ ਹਿਫ਼ਾਜ਼ਤ ਤੇ ਵਿਕਾਸ ਵਿਚਾਲੇ ਸੰਤੁਲਨ ਬਣਾਉਣ ਦੀ ਦਿਸ਼ਾ 'ਚ ਨਿਆਪਾਲਿਕਾ ਦੇ ਯੋਗਦਾਨਾਂ ਦੀ ਚਰਚਾ ਕਰਦਿਆਂ ਮੋਦੀ ਨੇ ਕਿਹਾ, ਇਕ ਸਮੇਂ ਕਿਹਾ ਜਾਂਦਾ ਸੀ ਕਿ ਤੇਜ ਵਿਕਾਸ ਤੇ ਵਾਤਾਵਰਨ ਦੀ ਰੱਖਿਆ ਇਕੱਠਿਆਂ ਹੋਣਾ ਸੰਭਵ ਨਹੀਂ ਹੈ ਪਰ ਭਾਰਤ ਨੇ ਇਸ ਸੋਚ ਨੂੰ ਬਦਲਿਆ ਕਿਉਂਕਿ ਅਸੀਂ ਇਕ ਪਾਸੇ ਤੇਜੀ ਨਾਲ ਵਿਕਾਸ ਕਰ ਰਹੇ ਹਾਂ ਤਾਂ ਦੂਜੇ ਪਾਸੇ ਸਾਡਾ ਹਰਾ ਖੇਤਰ ਵੀ ਤੀਬਰ ਰਫ਼ਤਾਰ ਨਾਲ ਵੱਧ ਰਿਹਾ ਹੈ। ਪੰਜ-ਛੇ ਸਾਲ ਪਹਿਲਾਂ ਭਾਰਤ ਵਿਸ਼ਵ ਦਾ 11ਵਾਂ ਵੱਡਾ ਅਰਥਚਾਰਾ ਸੀ ਤੇ ਤਿੰਨ-ਚਾਰ ਦਿਨ ਪਹਿਲਾਂ ਆਈ ਰਿਪੋਰਟ ਮੁਤਾਬਕ ਅਸੀਂ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਏ ਹਾਂ। ਇਸ ਤਰ੍ਹਾਂ ਭਾਰਤ ਨੇ ਦੋਵੇਂ 'ਚ ਸੰਤੁਲਨ ਬਣਾ ਕੇ ਦੁਨੀਆ ਨੂੰ ਦਿਖਾਇਆ ਹੈ ਕਿ ਵਾਤਾਵਰਨ ਨੂੰ ਸੁਰੱਖਿਆ ਰੱਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਚਾਲੇ ਸੰਤੁਲਨ ਦੀ ਗੰਭੀਰਤਾ ਨੂੰ ਸਮਝਣ ਲਈ ਨਿਆਪਾਲਿਕਾ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੇ ਨਿਰੰਤਰ ਮਾਰਗ ਦਰਸ਼ਨ ਕੀਤਾ ਹੈ।

1,500 ਗ਼ੈਰ ਜ਼ਰੂਰੀ ਕਾਨੂੰਨ ਖਤਮ ਕੀਤੇ

ਪ੍ਰਧਾਨ ਮੰਤਰੀ ਲਿੰਗ ਭੇਦ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੀਤੇ ਪੰਜ ਸਾਲ 'ਚ ਨਾ ਸਿਰਫ 1,500 ਗ਼ੈਰ ਜ਼ਰੂਰੀ ਕਾਨੂੰਨ ਖ਼ਤਮ ਕੀਤੇ ਗਏ ਹਨ ਬਲਕਿ ਟਰਾਂਸਜੈਂਡਰ, ਦਿਵਿਆਂਗਾਂ ਦੇ ਅਧਿਕਾਰ ਹੋਣ ਜਾਂ ਫਿਰ ਫ਼ੌਰੀ ਤਿੰਨ ਤਲਾਕ ਦੀ ਪ੍ਰਥਾ ਖਤਮ ਕਰਨ ਦੇ ਕਾਨੂੰਨ ਬਣਾਏ ਗਏ ਹਨ। ਇਸ 'ਚ ਸਰਕਾਰ ਨੇ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਹੈ ਤੇ ਸਾਡਾ ਸੰਵਿਧਾਨ ਜੈਂਡਰ ਜਸਟਿਸ ਤੇ ਬਰਾਬਰੀ ਦੇ ਅਧਿਕਾਰ ਨੂੰ ਯਕੀਨੀ ਬਣਾਉਂਦਾ ਹੈ। 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੇ ਪ੍ਰਰੋਗਰਾਮ ਨਾਲ ਵਿਦਿਅਕ ਸੰਸਥਾਵਾਂ 'ਚ ਲੜਕੀਆਂ ਦੀ ਰਜਿਸਟ੍ਰੇਸ਼ਨ ਵਧੀ ਹੈ ਤਾਂ ਫ਼ੌਜ 'ਚ ਧੀਆਂ ਦੀ ਨਿਯੁਕਤੀ, ਉਨ੍ਹਾਂ ਦੇ ਲੜਾਕੂ ਪਾਇਲਟ ਬਣਨ ਤੋਂ ਲੈ ਕੇ ਰਾਤ ਵੇਲੇ ਲੜਕੀਆਂ ਦੇ ਕੰਮ ਕਰਨ ਦੀ ਆਜ਼ਾਦੀ ਵਰਗੇ ਬਦਲਾਅ ਕੀਤੇ ਗਏ ਹਨ।