ਨਵੀਂ ਦਿੱਲੀ/ਸ੍ਰੀਨਗਰ, ਜੇਐੱਨਐੱਨ। ਯੂਰਪੀ ਯੂਨੀਅਨ ਸੰਸਦ ਮੈਂਬਰਾਂ ਦਾ ਇਕ ਵਫ਼ਦ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੌਰੇ 'ਤੇ ਸ੍ਰੀਨਗਰ ਪਹੁੰਚਿਆ। ਯੂਰਪੀ ਸੰਘ ਦੇ ਪ੍ਰਤੀਨਿਧੀਆਂ ਦੇ ਕਸ਼ਮੀਰ ਮੌਜੂਦਗੀ ਦੌਰਾਨ ਵਾਦੀ 'ਚ ਹਾਲਾਤ ਵਿਗੜਨ ਤੇ ਕਾਨੂੰਨ ਵਿਵਸਥਾ ਦਾ ਸੰਕਟ ਪੈਦਾ ਕਰਨ ਲਈ ਸ਼ਰਾਰਤੀ ਤੱਤਾਂ ਨੇ ਅੱਜ ਸ੍ਰੀਨਗਰ ਦੇ ਨਟੀਪੋਟਾ, ਐੱਚਐੱਮਟੀ ਸਮੇਤ ਵੱਖ-ਵੱਖ ਇਲਾਕਿਆਂ 'ਚ ਨਾਅਰੇਬਾਜ਼ੀ ਕਰਦੇ ਹੋਏ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ। ਜਲੂਸ 'ਚ ਸ਼ਾਮਲ ਲੋਕਾਂ ਨੇ ਖੁੱਲ੍ਹੀਆਂ ਦੁਕਾਨਾਂ ਤੇ ਸੜਕਾਂ 'ਤੇ ਚੱਲ ਰਹੇ ਵਾਹਨਾਂ ਨੂੰ ਬੰਦ ਕਰਾਉਣ ਲਈ ਪੱਥਰਬਾਜ਼ੀ ਵੀ ਕੀਤੀ। ਹਿੰਸਾ 'ਤੇ ਉਤਰੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਬਲ ਦਾ ਇਸਤੇਮਾਲ ਕਰਨਾ ਪਿਆ। ਇਸ ਹਿੰਸਕ ਭਿੜਨ 'ਚ ਚਾਰ ਲੋਕਾਂ ਦੇ ਜ਼ਖ਼ਮੀ ਹੋ ਜਾਣ ਦੀ ਸੂਚਨਾ ਹੈ।

ਇਸ ਤੋਂ ਪਹਿਲਾਂ ਵਫ਼ਦ ਸ੍ਰੀਨਗਰ ਪਹੁੰਚ ਕੇ ਸਿੱਧੇ ਹੋਟਲ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਵਫ਼ਦ ਦਾ ਕੁਪਵਾੜਾ ਦੌਰਾ ਟਲ਼ ਗਿਆ ਹੈ। ਇਸ ਵਫ਼ਦ ਬਦਾਮੀ ਬਾਗ਼ ਸਥਿਤ ਫ਼ੌਜੀ ਛਾਉਣੀ ਵੀ ਜਾਵੇਗਾ ਤੇ ਇੱਥੇ ਫ਼ੌਜ ਦੇ ਅਧਿਕਾਰੀਆਂ ਨੂੰ ਮਿਲੇਗਾ। ਇਸ ਮੁਲਾਕਾਤ ਦੌਰਾਨ ਜੰਮੂ-ਕਸ਼ਮੀਰ 'ਚ ਅੱਤਵਾਦ, ਐੱਲਓਸੀ 'ਤੇ ਘੁਸਪੈਠ ਤੇ ਪਾਕਿਸਤਾਨੀ ਫ਼ੌਜ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਕੀਤੇ ਜਾਣ ਵਰਗੇ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਬਦਾਮੀ ਬਾਗ਼ ਫ਼ੌਜੀ ਛਾਉਣੀ 'ਚ ਹੀ ਫ਼ੌਜ ਦੀ ਚਿਨਾਰ ਕੋਰ ਦਾ ਹੈਡਕੁਆਰਟਰ ਹੈ। ਇਹ ਵਫ਼ਦ ਰਾਜਪਾਲ ਸੱਤਿਆਪਾਲ ਮਲਿਕ ਨਾਲ ਵੀ ਰਾਜਭਵਨ 'ਚ ਮਿਲੇਗਾ।


ਦੌਰੇ ਦੀ ਤਿਆਰੀਆਂ 'ਚ ਜੁਟੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਫ਼ਦ ਡਲ ਝੀਲ ਨੇੜੇ ਸਥਿਤ ਇਕ ਹੋਟਲ 'ਚ ਰੁਕੇਗਾ ਤੇ ਉੱਥੇ ਸਥਾਨਕ ਨਾਗਰਿਕ ਸਮਾਜ, ਵੱਖ ਵੱਖ ਸਮਾਜਿਕ ਸੰਗਠਨਾਂ ਸਮੇਤ ਕਰੀਬ 14 ਵਫ਼ਦਾਂ ਨਾਲ ਮੁਲਾਕਾਤ ਕਰੇਗਾ। ਰਾਜਪਾਲ ਸੱਤਿਆਪਾਲ ਮਲਿਕ ਦੇ ਸਲਾਹਕਾਰ ਤੇ ਸੂਬਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਇਹ ਇਹ ਦਲ ਮਿਲੇਗਾ।

Posted By: Akash Deep