ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ’ਚ ਇਕ ਜਨਹਿੱਤ ਪਟੀਸ਼ਨ ਦਰਜ ਕੀਤੀ ਗਈ ਹੈ, ਜਿਸ ’ਚ ਇਹ ਬੇਨਤੀ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਗਾਈਡਲਾਈਨਜ਼ ਜਾਰੀ ਕਰੇ। ਗਾਈਡਲਾਈਨਜ਼ ’ਚ ਕਿਹਾ ਜਾਵੇ ਕਿ ਮਹਾਮਾਰੀ ਸਮਾਪਤ ਹੋਣ ਤਕ ਉਨ੍ਹਾਂ ਦੇ ਸੂਬੇ ’ਚ ਕਿਸੀ ਤਰ੍ਹਾਂ ਦੇ ਪ੍ਰਦਰਸ਼ਨ ਦੀ ਆਗਿਆ ਨਹੀਂ ਹੋਵੇਗੀ।

ਪਟੀਸ਼ਨ ’ਚ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਦਿੱਲੀ ਅਤੇ ਦਿੱਲੀ ਦੀ ਸਰਹੱਦ ’ਤੇ ਪ੍ਰਦਰਸ਼ਨ ਅਤੇ ਧਰਨਾ ਦੇ ਰਹੇ ਲੋਕਾਂ ਨੂੰ ਹਟਾਏ ਜਾਣ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾਈ ਹੋਣੀ ਸੀ, ਜੋ ਹੁਣ ਵੀਰਵਾਰ ਤਕ ਟਲ ਗਈ ਹੈ। ਸੁਪਰੀਮ ਕੋਰਟ ’ਚ ਇਕ ਹੋਰ ਅਰਜ਼ੀ ਦਾਖ਼ਲ ਹੋਈ ਹੈ, ਜਿਸ ’ਚ ਮੌਜੂਦਾ ਮਹਾਮਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਐਮਰਜੈਂਸੀ ਸੇਵਾਵਾਂ ਦਾ ਦਿੱਲੀ-ਐੱਨਸੀਆਰ ’ਚ ਨਿਰਵਿਘਨ ਅੰਦੋਲਨ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਅਤੇ ਦਿੱਲੀ-ਐੱਨਸੀਆਰ ਨੂੰ ਜੋੜਨ ਵਾਲੇ ਹਾਈਵੇ ’ਤੇ ਕਿਸੀ ਵੀ ਤਰ੍ਹਾਂ ਦਾ ਬਲੋਕੇਜ ਨਹੀਂ ਹੋਣਾ ਚਾਹੀਦਾ। ਇਹ ਸਾਈਨ ਪਟੀਸ਼ਨ ਐੱਸਕੇਐੱਮ ਫਾਊਂਡੇਸ਼ਨ ਨੇ ਆਪਣੇ ਟਰੱਸਟੀ ਸੁਧੀਰ ਮਿਸ਼ਰਾ ਰਾਹੀਂ ਦਾਖ਼ਲ ਕੀਤੀ ਹੈ।

ਤਕਨੀਕੀ ਦਿੱਕਤਾਂ ਕਾਰਨ ਸੁਪਰੀਮ ਕੋਰਟ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਣ ਵਾਲੀ ਸੁਣਵਾਈ ਨਹੀਂ ਕਰ ਸਕਿਆ, ਜਿਸ ਕਾਰਨ ਇਸ ਮਾਮਲੇ ਦੀ ਸੁਣਵਾਈ ਵੀ ਵੀਰਵਾਰ ਤਕ ਟਲ ਗਈ।

Posted By: Ramanjit Kaur