ਨਵੀਂ ਦਿੱਲੀ, ਏਐੱਨਆਈ : ਵਾਤਾਵਰਨ ਪ੍ਰੇਮੀ ਅਤੇ ਟੇਰੀ (The Energy and Resources Institute) ਦੇ ਸਾਬਕਾ ਮੁਖੀ ਆਰਕੇ ਪਚੌਰੀ ਦਾ ਵੀਰਵਾਰ 79 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਕਾਰਨ ਦਿੱਲੀ ਦੇ ਇਕ ਨਿੱਜੀ ਹਪਸਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਆਰਕੇ ਪਚੌਰੀ ਇੰਟਰਗਵਰਮੈਂਟਲ ਪੈਨਲ ਆਨ ਕਲਾਈਮੇਟ ਚੇਂਜ (IPCC) ਦੇ 2002 ਤੋਂ 2015 ਤਕ ਚੇਅਰਮੈਨ ਵੀ ਰਹੇ ਹਨ। ਉਨ੍ਹਾਂ ਦੇ ਕਾਰਜਕਾਲ 'ਚ IPCC ਨੂੰ ਨੋਬਲ ਸ਼ਾਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ, ਪਚੌਰੀ ਨੂੰ ਬੀਤੇ ਸਾਲ ਜੁਲਾਈ 'ਚ ਮੈਕਸੀਕੋ 'ਚ ਹਾਰਟ ਅਟੈਕ ਆਇਆ ਸੀ। ਸਰਜਰੀ ਤੋਂ ਬਾਅਦ ਉਨ੍ਹਾ ਦੀ ਹਾਤਲ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।

ਪਚੌਰੀ 'ਤੇ ਉਨ੍ਹਾਂ ਦੀ ਇਕ ਸਾਬਕਾ ਮਹਿਲਾ ਸਹਿਯੋਗੀ ਅਤੇ ਇਕ ਯੂਰਪੀ ਮਹਿਲਾ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ TERI ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Posted By: Jagjit Singh